ਪਨਾਮਾ ਸਿਟੀ- ਅਮਰੀਕਾ ਅਤੇ ਕਿਊਬਾ ਦੀਆਂ ਵਿਦੇਸ਼ ਮੰਤਰੀਆਂ ਦੀ ਉੱਚ ਪੱਧਰੀ ਬੈਠਕ ਕੱਲ ਇਥੇ ਅੱਧੀ ਸ਼ਤਾਬਦੀ ਮਗਰੋਂ ਹੋਈ। 1959 ਵਿਚ ਕਿਊਬਾ ਵਿਚ ਕ੍ਰਾਂਤੀ ਦੇ ਮੁੱਢਲੇ ਦਿਨਾਂ ਦੇ ਮਗਰੋਂ ਦੋਵਾਂ ਦੇਸ਼ਾਂ ਦੇ ਅਧਿਕਾਰੀ ਇਕ ਦੂਸਰੇ ਨੂੰ ਮਿਲੇ ਨਹੀਂ ਸਨ। ਅਮਰੀਕਾ ਦੇ ਵਿਦੇਸ਼ ਮੰਤਰੀ ਜਾਨ ਕੇਰੀ ਨੇ ਕਿਊਬਾ ਦੇ ਵਿਦੇਸ਼ ਮੰਤਰੀ ਬਰੂਨੋ ਰੋਡਿਗ੍ਰੇਏਜ ਨਾਲ ਪਨਾਮਾ ਸਿਟੀ ਦੇ ਇਕ ਹੋਟਲ ਵਿਚ ਮੁਲਾਕਾਤ ਕੀਤੀ। ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਇਹ ਬੈਠਕ 17 ਦਸੰਬਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਕਿਊਬਾ ਨਾਲ ਸੰਬੰਧਾਂ ਵਿਚ ਅਮਰੀਕੀ ਨੀਤੀ ਵਿਚ ਤਬਦੀਲੀ ਦੇ ਐਲਾਨ ਮਗਰੋਂ ਹੋਈ।
ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਪਿਛਲੇ ਮਹੀਨੇ ਹਵਾਨਾ ਵਿਚ ਦੋਵਾਂ ਦੇਸ਼ਾਂ ਵਿਚਾਲੇ ਡਿਪਲੋਮੈਟਿਕ ਸੰਬੰਧਾਂ ਨੂੰ ਬਹਾਲ ਕਰਨ ਸੰਬੰਧੀ ਗੱਲਬਾਤ ਕੀਤੀ ਸੀ। ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਦੋ ਘੰਟੇ ਬੈਠਕ ਚੱਲੀ।
ਯਮਨ ਸੰਘਰਸ਼ ਖੇਤਰ ਲਈ ਖਤਰਨਾਕ : ਪਾਕਿ ਫੌਜ
NEXT STORY