ਜਲੰਧਰ- ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਦੀ ਅਨੁਸ਼ਾਸਨ ਕਮੇਟੀ ਨੇ ਪਾਰਟੀ ਦੇ ਸੀਨੀਅਰ ਨੇਤਾ ਸੰਜੇ ਸਿੰਘ ਨੂੰ ਨੋਟਿਸ ਜਾਰੀ ਕੀਤਾ ਹੈ। ਨੋਟਿਸ ਵਿਚ ਸੰਜੇ ਸਿੰਘ ਤੋਂ ਉਨ੍ਹਾਂ ਖਬਰਾਂ ਬਾਰੇ ਸਥਿਤੀ ਸਪੱਸ਼ਟ ਕਰਨ ਨੂੰ ਕਿਹਾ ਹੈ, ਜਿਸ ਮੁਤਾਬਕ ਪਾਰਟੀ ਤੋਂ ਮੁਅੱਤਲ ਅਤੇ ਬਰਖਾਸਤ ਨੇਤਾਵਾਂ ਨੂੰ ਪਾਰਟੀ 'ਚ ਮੁੜ ਸ਼ਾਮਲ ਕਰਾਇਆ ਗਿਆ ਹੈ। 'ਆਪ' ਦੀ ਪੰਜਾਬ ਇਕਾਈ ਦੀ ਅਨੁਸ਼ਾਸਨ ਕਮੇਟੀ ਦੇ ਮੈਂਬਰ ਪ੍ਰਵਣ ਰਾਏ ਨੇ ਸੰਜੇ ਸਿੰਘ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਪੰਜਾਬ 'ਚ ਇਸ ਬਾਰੇ ਅਫਵਾਹ ਹੈ ਕਿ ਪਿਛਲੇ 9-10 ਮਹੀਨਿਆਂ 'ਚ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਵਿਚ ਪਾਰਟੀ ਤੋਂ ਬਰਖਾਸਤ ਕੀਤੇ ਗਏ ਪੰਜਾਬ ਦੇ 23 ਨੇਤਾਵਾਂ ਨੂੰ ਮੁੜ ਪਾਰਟੀ ਵਿਚ ਸ਼ਾਮਲ ਕਰਵਾਇਆ ਗਿਆ ਹੈ।
ਰਾਏ ਨੇ ਕਿਹਾ ਕਿ ਪਾਰਟੀ ਸੂਬੇ ਦੇ ਕਾਰਜਕਾਰਨੀ ਇਹ ਜਾਣਨਾ ਚਾਹੁੰਦੀ ਹੈ ਕਿ ਕਿਸ ਪ੍ਰਕਿਰਿਆ ਅਧੀਨ ਅਤੇ ਕਿੰਨਾਂ ਕਾਰਨਾਂ ਦੇ ਚੱਲਦੇ ਇਨ੍ਹਾਂ ਲੋਕਾਂ ਨੂੰ ਬਰਖਾਸਤਗੀ ਵਾਪਸ ਲਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਨਾ ਤਾਂ ਅਨੁਸ਼ਾਸਨ ਕਮੇਟੀ ਅਤੇ ਨਾ ਹੀ ਕਾਰਜਕਾਰਨੀ ਨੂੰ ਇਸ ਬਾਰੇ ਕੋਈ ਸੂਚਨਾ ਹੈ। ਰਾਏ ਨੇ ਇਹ ਪੱਤਰ ਮੀਡੀਆ ਵਿਚ ਆਈਆਂ ਉਨ੍ਹਾਂ ਰਿਪੋਰਟਾਂ ਦੀ ਪਿੱਠਭੂਮੀ ਵਿਚ ਸਿੰਘ ਨੂੰ ਭੇਜਿਆ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਸਿੰਘ ਨੇ ਪਾਰਟੀ ਤੋਂ ਬਰਖਾਸਤ ਅਤੇ ਮੁਅੱਤਲ ਮੈਂਬਰਾਂ ਦਾ ਫਿਰ ਤੋਂ ਸਵਾਗਤ ਕੀਤਾ ਹੈ।
ਰਾਏ ਤੋਂ ਜਦੋਂ ਇਸ ਪੱਤਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਘਟਨਾਕ੍ਰਮ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਅਤੇ ਇਹ ਵਿਸ਼ਵਾਸ ਹੈ ਕਿ ਕਿਸੇ ਨੇ ਜਾਣ-ਬੁੱਝ ਕੇ ਗੁੰਮਰਾਹ ਕਰਨ ਵਾਲੀ ਇਹ ਖਬਰ 'ਆਪ' ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਫੈਲਾਈ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਸਮਲੇ ਨੂੰ ਪਾਰਟੀ ਅੰਦਰ ਸੁਲਝਾਉਣ ਦੀ ਸਾਡੀ ਨੀਤੀ ਹੈ। ਇਸ ਬਾਰੇ ਪਾਰਟੀ ਵਰਕਰਾਂ ਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਮੁਅੱਤਲ ਅਤੇ ਬਰਖਾਸਤਗੀ ਨੂੰ ਵਾਪਸ ਲੈਣ ਲਈ ਕਿਹੜੀ ਪ੍ਰਕਿਰਿਆ ਅਪਣਾਈ ਗਈ। ਜ਼ਿਕਰਯੋਗ ਹੈ ਕਿ 'ਆਪ' ਪਾਰਟੀ ਦੀ ਪੰਜਾਬ ਇਕਾਈ ਨੇ ਪਿਛਲੇ 9-10 ਮਹੀਨੇ ਵਿਚ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਦੇ ਸਾਬਕਾ ਬੁਲਾਰੇ ਮਨਜੀਤ ਸਿੰਘ ਅਤੇ ਬਲਦੀਪ ਸਿੰਘ ਸਮੇਤ 22 ਨੇਤਾਵਾਂ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਜਲੰਧਰ ਤੋਂ ਲੋਕ ਸਭਾ ਚੋਣਾਂ ਲੜ ਚੁੱਕੀ ਅਤੇ ਪਾਰਟੀ ਦੀ ਆਰਗੇਨਾਈਜਿੰਗ ਕਮੇਟੀ ਦੀ ਮੈਂਬਰ ਜੋਤੀ ਮਾਨ ਨੂੰ ਬਰਖਾਸਤ ਕਰ ਦਿੱਤਾ ਸੀ।
ਜੇਕਰ ਤੁਸੀਂ ਪਾਸਪੋਰਟ ਕੀਤਾ ਹੈ APPLY ਤਾਂ ਪੜੋ ਇਹ ਖ਼ਬਰ (ਵੀਡੀਓ)
NEXT STORY