ਲਾਹੌਰ— ਮੁੰਬਈ 'ਤੇ ਹੋਏ 26/11 ਦੇ ਅੱਤਵਾਦੀ ਹਮਲੇ ਦੇ ਮਾਸਟਰਮਾਇੰਡ ਜਕੀਊਰ ਰਹਿਮਾਨ ਲਖਵੀ ਨੂੰ ਰਾਵਲਪਿੰਡੀ ਦੀ ਅਦਿਆਲਾ ਜੇਲ 'ਚੋਂ ਰਿਹਾਅ ਕਰ ਦਿੱਤਾ ਗਿਆ ਹੈ। ਸੂਤਰਾਂ ਨੇ ਪਾਕਿਸਤਾਨ ਦੇ ਨਿਊਜ਼ ਚੈਨਲ ਜ਼ਿਓ ਟੀ.ਵੀ. ਨੂੰ ਦੱਸਿਆ ਕਿ ਲਾਹੌਰ ਹਾਈ ਕੋਰਟ ਵੱਲੋਂ ਲਖਵੀ ਦੀ ਹਿਰਾਸਤ ਨੂੰ ਗੈਰਕਾਨੂੰਨੀ ਕਰਾਰ ਦੇਣ ਤੋਂ ਬਾਅਦ ਵੀਰਵਾਰ ਦੇਰ ਰਾਤ ਉਸ ਨੂੰ ਰਿਹਾਅ ਕਰ ਦਿੱਤਾ ਗਿਆ।
ਸੂਤਰਾਂ ਦੇ ਹਵਾਲੇ ਤੋਂ ਮਿਲੀ ਤਾਜਾ ਜਾਣਕਾਰੀ ਮੁਤਾਬਕ ਲਸ਼ਕਰ ਅਤੇ ਆਈ.ਐਸ.ਆਈ.ਐਸ. ਵਿਚਾਲੇ ਹੋਈ ਡੀਲ ਦੇ ਤਹਿਤ ਲਖਵੀ ਦੀ ਰਿਹਾਈ ਹੋਈ। ਉਧਰ ਫਰਾਂਸ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਖਵੀ ਦੀ ਰਿਹਾਈ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਸਿਰਫ ਭਾਰਤ ਲਈ ਹੀ ਨਹੀਂ, ਦੁਨੀਆ ਭਰ ਲਈ ਬੁਰੀ ਖਬਰ ਹੈ। ਉਧਰ ਭਾਰਤੀ ਹਾਈ ਕਮਿਸ਼ਨ ਨੇ ਪਾਕਿਸਤਾਨੀ ਵਿਦੇਸ਼ ਮੰਤਰੀ ਨਾਲ ਮਿਲ ਕੇ ਲਖਵੀ ਦੀ ਰਿਹਾਈ ਨੂੰ ਲੈ ਕੇ ਸਖਤ ਵਿਰੋਧ ਜਤਾਇਆ।
ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਵੈੱਲਫੇਅਰ ਐਸੋਸੀਏਸ਼ਨ (ਰਜਿ.) ਇਟਲੀ ਵਲੋਂ ਮੁਫਤ ਅੱਖਾਂ ਦਾ ਕੈਂਪ 18, 19 ਤੇ 26 ਨੂੰ
NEXT STORY