ਰੋਮ (ਇਟਲੀ), (ਕੈਂਥ)— ਇਟਲੀ ਵਿਚ ਲੰਬੇ ਸਮੇਂ ਤੋਂ ਮਹਾਨ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਗਰੀਬਾਂ ਦੇ ਰਹਿਬਰ ਭਾਰਤੀ ਸੰਵਿਧਾਨ ਦੇ ਜਨਮ ਦਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਜੀ ਦੇ ਮਿਸ਼ਨ ਉਪਰ ਡੱਟ ਕੇ ਪਹਿਰਾ ਦੇਣ ਵਾਲੀ ਇਟਲੀ ਦੀ ਸਿਰਮੌਰ ਸੰਸਥਾ ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਵੈੱਲਫੇਅਰ ਐਸੋਸੀਏਸ਼ਨ (ਰਜਿ.) ਇਟਲੀ ਵਲੋਂ ਆਪਣੇ ਸਮਾਜਸੇਵੀ ਕਾਰਜ ਨਿਰੰਤਰ ਜਾਰੀ ਹਨ। ਇਸੇ ਲੜੀ ਤਹਿਤ ਇਸ ਸੰਸਥਾ ਵਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਜੀ ਦੀ ਸੋਚ ਨੂੰ ਸਮਰਪਿਤ ਆਪਣਾ ਤੀਸਰਾ ਮੁਫਤ ਅੱਖਾਂ ਦਾ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ 18, 19 ਅਤੇ 26 ਅਪ੍ਰੈਲ ਨੂੰ ਪੰਜਾਬ ਵਿਚ ਲਗਵਾਏ ਜਾ ਰਹੇ ਹਨ।
ਪ੍ਰੈੱਸ ਨੂੰ ਇਹ ਜਾਣਕਾਰੀ ਗਿਆਨ ਚੰਦ ਸੂਦ ਚੇਅਰਮੈਨ, ਸਰਬਜੀਤ ਵਿਰਕ ਪ੍ਰਧਾਨ, ਕੁਲਵਿੰਦਰ ਲੋਈ ਸੀਨੀਅਰ ਮੀਤ ਪ੍ਰਧਾਨ ਅਤੇ ਲੇਖ ਰਾਜ ਜੱਖੂ ਜਨਰਲ ਸਕੱਤਰ ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਵੈੱਲਫੇਅਰ ਐਸੋਸੀਏਸ਼ਨ (ਰਜਿ.) ਇਟਲੀ ਨੇ ਸਾਂਝੇ ਤੌਰ 'ਤੇ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਇਹ ਕੈਂਪ ਅੰਬੇਡਕਰ ਸੈਨਾ ਪੰਜਾਬ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਸਮਾਜ ਭਲਾਈ ਸੁਸਾਇਟੀ ਪੰਜਾਬ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਹਨ, ਜਿਸ ਵਿਚ ਕੈਂਪ 18 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਅੰਬੇਡਕਰ ਚੌਕ-ਹਦੀਆਬਾਦ (ਫਗਵਾੜਾ) 19 ਅਪ੍ਰੈਲ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਨੇੜੇ ਸਬਜ਼ੀ ਮੰਡੀ ਹਰੀਮਪੁਰ (ਫਗਵਾੜਾ) ਵਿਖੇ ਲਗਾਏ ਜਾ ਰਹੇ ਹਨ।
ਇਨ੍ਹਾਂ ਕੈਂਪਾਂ ਵਿਚ ਅੱਖਾਂ ਦੇ ਮਰੀਜ਼ਾਂ ਦੀ ਜਾਂਚ ਅਤੇ ਆਪ੍ਰੇਸ਼ਨ ਪੰਜਾਬ ਦੇ ਪ੍ਰਸਿੱਧ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਅਤੇ ਫਿਲੌਰ ਵਾਲੇ ਕਰਨਗੇ। 26 ਅਪ੍ਰੈਲ ਨੂੰ ਸ੍ਰੀ ਗੁਰੂ ਰਵਿਦਾਸ ਮੰਦਰ ਬਲਾਚੌਰ ਵਾਰਡ ਨੰਬਰ 9 ਨਜ਼ਦੀਕ ਪੁਰਾਣਾ ਡਾਕਖਾਨਾ ਵਿਖੇ ਅੱਖਾਂ ਦੇ ਮਰੀਜ਼ਾਂ ਦੀ ਜਾਂਚ ਅਤੇ ਆਪ੍ਰੇਸ਼ਨ ਪ੍ਰਸਿੱਧ ਅੱਖਾਂ ਰੋਗਾਂ ਦੇ ਮਾਹਿਰ ਡਾ. ਦਵਿੰਦਰ ਢਾਂਡਾ (ਆਈ ਸਰਜਨ) ਕਰਨਗੇ।
ਮੋਦੀ ਦੇ 10 ਲੱਖੇ ਸੂਟ ਤੋਂ ਬਾਅਦ ਦੇਖੋ ਸ਼ਾਲ ਦਾ ਕਮਾਲ (ਦੇਖੋ ਤਸਵੀਰਾਂ)
NEXT STORY