ਪਟਿਆਲਾ : ਪਟਿਆਲਾ ਦੇ ਸਰਹੰਦ ਰੋਡ 'ਤੇ ਬਣੇ ਸਟੇਟ ਬੈਂਕ ਆਫ ਪਟਿਆਲਾ ਦੇ ਏ.ਟੀ.ਐਮ. ਨੂੰ ਲੁੱਟਣ ਆਏ ਲੁਟੇਰਿਆਂ ਨੇ ਸੁਰੱਖਿਆ ਗਾਰਡ ਦਾ ਕਤਲ ਕਰ ਦਿੱਤਾ। ਹਾਲਾਂਕਿ ਲੁਟੇਰਿਆਂ ਨੇ ਏ.ਟੀ.ਐਮ. ਮਸ਼ੀਨ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ।
ਐਸ.ਐਸ.ਪੀ. ਨੇ ਦੱਸਿਆ ਕਿ ਏ.ਟੀ.ਐਮ. 'ਚ 35 ਲੱਖ ਰੁਪਏ ਦੇ ਕਰੀਬ ਕੈਸ਼ ਪਿਆ ਹੋਇਆ ਸੀ ਜਿਹੜਾ ਸੁਰੱਖਿਅਤ ਹੈ। ਫਿਲਹਾਲ, ਬੈਂਕ ਦੀ ਸੀ.ਸੀ.ਟੀ.ਵੀ. ਫੂਟੇਜ ਵੀ ਖੰਗਾਲੀ ਜਾ ਰਹੀ ਤਾਂ ਜੋ ਦੋਸ਼ੀਆਂ ਨੂੰ ਜਲਦੀ ਕਾਬੂ ਕੀਤਾ ਜਾ ਸਕੇ। ਭਾਵੇਂ ਹੀ ਪਟਿਆਲਾ ਪੁਲਸ ਚੋਰਾਂ ਨੂੰ ਜਲਦ ਕਾਬੂ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਇਸ ਤੋਂ ਪਹਿਲਾਂ ਵੀ ਹੋਈ ਏ.ਟੀ.ਐਮ. ਲੁੱਟ 'ਚ ਕਿਸੇ ਵੀ ਦੋਸ਼ੀ ਨੂੰ ਫੜਨ 'ਚ ਪੁਲਸ ਅਸਫਲ ਹੀ ਰਹੀ ਹੈ।
190 ਪ੍ਰਾਣੀ ਅੰਮ੍ਰਿਤ ਛਕ ਕੇ ਬਣੇ ਗੁਰੂ ਵਾਲੇ
NEXT STORY