ਪਟਿਆਲਾ : ਨਾਭਾ ਦੇ ਪਿੰਡ ਸਾਲੂਵਾਲ ਵਾਸੀ ਨਰਿੰਦਰ ਸਿੰਘ ਦੀ ਲਾਸ਼ ਸਸਕਾਰ ਲਈ ਆਪਣੇ ਪਰਿਵਾਰਿਕ ਮੈਂਬਰਾਂ ਦਾ ਇੰਤਜਾਰ ਕਰ ਰਹੀ ਹੈ ਪਰ ਅਮਰੀਕਾ ਸਰਕਾਰ ਪਰਿਵਾਰ ਨੂੰ ਵੀਜ਼ਾ ਨਹੀਂ ਦੇ ਰਹੀ ਜਿਸ ਕਾਰਨ ਪਿਛਲੇ 20 ਦਿਨਾਂ ਤੋਂ ਨਰਿੰਦਰ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਨਰਿੰਦਰ ਦੇ ਪਰਿਵਾਰ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਵੀਜ਼ਾ ਦਿੱਤਾ ਜਾਵੇ ਤਾਂ ਕਿ ਉਹ ਨਰਿੰਦਰ ਦਾ ਅੰਤਿਮ ਸੰਸਕਾਰ ਅਤੇ ਆਖਰੀ ਵਿਧੀਆਂ ਪੂਰੀਆਂ ਕਰ ਸਕਣ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਨਰਿੰਦਰ ਦੀ ਮੌਤ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਹੁਣ ਦੇਖਣਾ ਇਹ ਹੈ ਕਿ ਸਰਕਾਰ ਇਸ ਮਾਮਲੇ ਵਿਚ ਦਖਲਅੰਦਾਜ਼ੀ ਕਰਕੇ ਪਰਿਵਾਰ ਦੀ ਮਦਦ ਕਰਦੀ ਹੈ ਜਾਂ ਨਹੀਂ।
ਧੂਰੀ ਵਿਚ 5 ਵਜੇ ਤਕ 67 ਫੀਸਦੀ ਪੋਲਿੰਗ
NEXT STORY