ਧੂਰੀ : ਧੂਰੀ ਦੀ ਜ਼ਿਮਨੀ ਚੋਣ 'ਤੇ ਅੱਜ ਵੱਟਾਂ ਦਾ ਕੰਮ ਮੁਕੰਮਲ ਹੋ ਗਿਆ। ਸੂਤਰਾਂ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ 4 ਵਜੇ ਤਕ ਧੂਰੀ 'ਚ 67 ਫੀਸਦੀ ਪੋਲਿੰਗ ਹੋਈ। ਇਸ ਚੋਣ ਮੈਦਾਨ ਵਿਚ ਅਕਾਲੀ ਦਲ ਦੇ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ ਅਤੇ ਕਾਂਗਰਸ ਦੇ ਸਿਮਰਪ੍ਰਤਾਪ ਸਿੰਘ ਬਰਨਾਲਾ ਵਿਚਕਾਰ ਮੁੱਖ ਮੁਕਾਬਲਾ ਸੀ।
ਵੋਟਾਂ ਦਾ ਕੰਮ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਨੇਪਰੇ ਚਾੜ੍ਹਿਆ ਗਿਆ। 103 ਪੋਲਿੰਗ ਬੂਥਾਂ 'ਤੇ ਵੋਟਾਂ ਪਈਆਂ। ਡੀ.ਐਸ.ਪੀ. ਕ੍ਰਿਸ਼ਨ ਪਾਂਡੇ ਮੁਤਾਬਕ ਕਿਸੇ ਵੀ ਅਣਸੁਖਾਵੀਂ ਘਟਨਾਂ ਤੋਂ ਬਚਣ ਲਈ ਪੁਲਸ ਪਾਰਟੀਆਂ ਵਲੋਂ ਲਗਾਤਾਰ ਗਸ਼ਤ ਕੀਤੀ ਗਈ।
ਜਦੋਂ ਨਹੀਂ ਲੁੱਟਿਆ ਗਿਆ ਏ.ਟੀ.ਐਮ. ਤਾਂ ਗਾਰਡ 'ਤੇ ਕਹਿਰ ਕਮਾ ਗਏ ਲੁਟੇਰੇ (ਵੀਡੀਓ)
NEXT STORY