ਜਲੰਧਰ : ਅੱਜ ਦੇ ਯੁੱਗ 'ਚ ਵੀ ਇਮਾਨਦਾਰੀ ਪੁਲਸ ਵਿਭਾਗ 'ਚ ਵੀ ਹੈ, ਸ਼ਾਇਦ ਇਹ ਸੁਣ ਕੇ ਤੁਸੀਂ ਚੌਂਕ ਗਏ ਹੋਵੋਗੇ ਪਰ ਇਹ ਬਿਲਕੁਲ ਸੱਚ ਹੈ। ਜਾਣਕਾਰੀ ਮੁਤਾਬਕ ਵਿਪਨ ਸ਼ਰਮਾ ਵਾਸੀ ਸ਼ੰਕਰ ਗਾਰਡਨ ਗੁੱਜਾ ਪੀਰ ਰੋਡ ਕਿਸੇ ਕੰਮ ਦੇ ਸਿਲਸਿਲੇ ਦੇ ਚੱਲਦੇ ਵਰਕਸ਼ਾਪ ਚੌਂਕ ਨੇੜਿਓਂ ਗੁਜ਼ਰ ਰਿਹਾ ਸੀ, ਇਸੇ ਦੌਰਾਨ ਉਸ ਦੀ ਜੇਬ 'ਚੋਂ ਉਸ ਦਾ ਪਰਸ ਹੇਠਾਂ ਡਿੱਗ ਗਿਆ। ਨੇੜੇ ਤੋਂ ਲੰਘ ਰਹੇ ਸੀ.ਆਈ.ਏ. ਸਟਾਫ ਦੇ ਇੰਚਾਰਜ ਦੇ ਰੀਡਰ ਹੈੱਡਕਾਂਸਟੇਬਲ ਜਸਵਿੰਦਰ ਸਿੰਘ ਤੇ ਹੈੱਡ ਕਾਂਸਟੇਬਲ ਦਵਿੰਦਰ ਕੁਮਾਰ ਦੀ ਨਜ਼ਰ ਜ਼ਮੀਨ 'ਤੇ ਡਿੱਗੇ ਪਰਸ 'ਤੇ ਪਈ ਤਾਂ ਉਨ੍ਹਾਂ ਨੇ ਪਰਸ ਚੁੱਕ ਲਿਆ ਅਤੇ ਪਰਸ 'ਚ ਪਏ ਆਈ.ਡੀ. ਕਾਰਡ ਰਾਹੀਂ ਪਰਸ ਮਾਲਕ ਦੇ ਘਰ ਜਾ ਕੇ ਉਸ ਨੂੰ ਸੂਚਿਤ ਕੀਤਾ।
ਪੁਲਸ ਕਰਮਚਾਰੀਆਂ ਨੇ ਵਿਪਨ ਨੂੰ ਪਰਸ ਸੌਂਪਿਆ ਜਿਸ ਵਿਚ ਲਗਭਗ 9 ਹਜ਼ਾਰ ਦੀ ਨਕਦੀ ਅਤੇ ਜ਼ਰੂਰੀ ਕਾਗਜ਼ਾਤ ਵੀ ਸਨ। ਵਿਪਨ ਨੇ ਕਿਹਾ ਕਿ ਜੇ ਉਸ ਦਾ ਪਰਸ ਨਾ ਵਾਪਸ ਕੀਤਾ ਜਾਂਦਾ ਤਾਂ ਇਸ ਨਾਲ ਇਕ ਤਾਂ ਉਸ ਨੂੰ ਹਜ਼ਾਰਾਂ ਰੁਪਿਆਂ ਦਾ ਚੂਨਾ ਲੱਗ ਜਾਂਦਾ ਅਤੇ ਦੂਜਾ ਉਸ ਦੇ ਜ਼ਰੂਰੀ ਕਾਗਜ਼ਾਤ ਬਣਵਾਉਣ ਲਈ ਵੀ ਕਾਫੀ ਸਮਾਂ ਬਰਬਾਦ ਜਾਂਦਾ। ਪੁਲਸ ਮੁਲਾਜ਼ਮਾਂ ਦੀ ਅਜਿਹੀ ਇਮਾਨਦਾਰੀ ਨਾਲ ਹਰ ਪਾਸੇ ਉਨ੍ਹਾਂ ਦਾ ਵਾਹ-ਵਾਹ ਹੋ ਰਹੀ ਹੈ।
ਪ੍ਰਦੇਸੀ ਪੁੱਤ ਦੀ ਲਾਸ਼ ਦੇਖਣ ਨੂੰ ਤਰਸ ਗਈਆਂ ਪਰਿਵਾਰ ਦੀਆਂ ਅੱਖਾਂ (ਵੀਡੀਓ)
NEXT STORY