ਧੂਰੀ : ਧੂਰੀ ਦੀ ਜ਼ਿਮਨੀ ਚੋਣ 'ਤੇ ਅੱਜ ਵੱਟਾਂ ਦਾ ਕੰਮ ਮੁਕੰਮਲ ਹੋ ਗਿਆ। ਸੂਤਰਾਂ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ ਧੂਰੀ 'ਚ ਰਿਕਾਰਡ ਤੋੜ ਪੋਲਿੰਗ ਹੋਈ, ਅੱਜ ਹੋਈਆਂ ਚੋਣਾਂ ਦੌਰਾਨ 72 ਫੀਸਦੀ ਪੋਲਿੰਗ ਹੋਈ। ਇਸ ਚੋਣ ਮੈਦਾਨ ਵਿਚ ਅਕਾਲੀ ਦਲ ਦੇ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ ਅਤੇ ਕਾਂਗਰਸ ਦੇ ਸਿਮਰਪ੍ਰਤਾਪ ਸਿੰਘ ਬਰਨਾਲਾ ਵਿਚਕਾਰ ਮੁੱਖ ਮੁਕਾਬਲਾ ਮੰਨਿਆ ਜਾ ਰਿਹਾ ਹੈ। ਪੋਲਿੰਗ ਦੌਰਾਨ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿਚ ਵਧੇਰੇ ਵੋਟਿੰਗ ਰਿਕਾਰਡ ਕੀਤੀ ਗਈ ਹੈ।
ਇਸ ਦੌਰਾਨ ਵੱਖ-ਵੱਖ ਉਮੀਦਵਾਰਾਂ ਵਲੋਂ ਆਪਣੇ ਪਰਿਵਾਰਾਂ ਸਮੇਤ ਵੋਟਾਂ ਪਾਈਆਂ ਗਈਆਂ। ਹਰ ਉਮੀਦਵਾਰ ਆਪਣੀ-ਆਪਣੀ ਜਿੱਤ ਦਾ ਦਾਅਵਾ ਕਰ ਰਿਹਾ ਹੈ ਪਰ ਵੋਟਰ ਕਿਸ ਦੇ ਹੱਕ ਵਿਚ ਭੁਗਤੇ ਹਨ ਇਸ ਦਾ ਪਤਾ ਤਾਂ 15 ਅਪ੍ਰੈਲ ਨੂੰ ਚੋਣ ਨਤੀਜਿਆਂ ਦੇ ਆਉਣ ਤੋਂ ਬਾਅਦ ਹੀ ਲੱਗੇਗਾ। ਵੋਟਿੰਗ ਦੌਰਾਨ ਪੂਰਾ ਧੂਰੀ ਵਿਧਾਨ ਸਭਾ ਹਲਕਾ ਛਾਉਣੀ 'ਚ ਤਬਦੀਲ ਹੋਇਆ ਨਜ਼ਰ ਆਇਆ। ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ।
ਸਿਟੀ ਗਰੁੱਪ ਆਫ ਇੰਸਟੀਟਿਊਸ਼ਨ ਵਿਖੇ ਨੌਕਰੀ ਮੇਲਾ ਆਯੋਜਿਤ
NEXT STORY