ਗੜ੍ਹਸ਼ੰਕਰ, (ਸ਼ੌਰੀ/ਬਰਹਮਪੁਰੀ)- ਪਿੰਡ ਪਨਾਮ ਨਜ਼ਦੀਕ ਚੰਡੀਗੜ੍ਹ ਤੋਂ ਪਠਾਨਕੋਟ ਜਾ ਰਹੀ ਤੇਜ਼ ਰਫ਼ਤਾਰ ਲਗਜ਼ਰੀ ਬੱਸ ਦੇ ਬੇਕਾਬੂ ਹੋ ਕੇ ਸੜਕ ਕਿਨਾਰੇ ਦਰੱਖ਼ਤ ਨਾਲ ਹੋਈ ਜ਼ਬਰਦਸਤ ਟੱਕਰ ਕਾਰਨ ਬੱਸ ਦੇ ਚਾਲਕ ਸਣੇ 3 ਮੁਸਾਫਰਾਂ ਦੀ ਮੌਤ ਹੋ ਗਈ ਅਤੇ 45 ਮੁਸਾਫਰ ਫੱਟੜ ਹੋ ਗਏ, ਜਿਨ੍ਹਾਂ 'ਚੋਂ ਇਕ ਦਰਜਨ ਬਹੁਤ ਹੀ ਗੰਭੀਰ ਰੂਪ 'ਚ ਸੱਟਾਂ ਦੇ ਸ਼ਿਕਾਰ ਹੋ ਗਏ।
ਬੱਸ 'ਚ ਬੁਰੀ ਤਰ੍ਹਾਂ ਫਸੇ ਮੁਸਾਫਰਾਂ ਨੂੰ ਜੇ.ਸੀ.ਬੀ. ਮਸ਼ੀਨਾਂ, ਕਰੇਨਾਂ ਰਾਹੀਂ ਕੱਢਿਆ ਗਿਆ। ਇਹ ਬੱਸ ਪੀ ਬੀ 03 ਵਾਈ 8300 ਚੰਡੀਗੜ੍ਹ ਤੋਂ ਦੁਪਹਿਰ 2.30 ਵਜੇ ਚੱਲੀ ਸੀ ਤੇ ਸ਼ਾਮ 5 ਵਜੇ ਗੜ੍ਹਸ਼ੰਕਰ ਤੋਂ 5 ਕਿ.ਮੀ. ਪਹਿਲਾਂ ਪਿੰਡ ਪਨਾਮ ਕੋਲ ਅਚਾਨਕ ਬੇਕਾਬੂ ਹੋ ਕੇ ਦਰੱਖ਼ਤ ਨਾਲ ਜਾ ਟਕਰਾਈ। ਮ੍ਰਿਤਕਾਂ ਦੀ ਪਛਾਣ ਸੱਜਣ ਸਿੰਘ ਪੁੱਤਰ ਚਿੰਤ ਸਿੰਘ ਉਮਰ 50 ਸਾਲ ਵਾਸੀ ਦੀਨਾਨਗਰ, ਵਰੁਣ ਪੁੱਤਰ ਕੁਸ਼ ਵਰਮਾ ਵਾਸੀ ਪਠਾਨਕੋਟ ਵਜੋਂ ਦੱਸੀ ਜਾ ਰਹੀ ਹੈ ਅਤੇ ਇਕ ਮਹਿਲਾ ਮ੍ਰਿਤਕ ਦੀ ਸ਼ਨਾਖ਼ਤ ਨਹੀਂ ਹੋਈ। ਇਸ ਟੱਕਰ ਕਾਰਨ ਦੋ ਮਹਿਲਾਵਾਂ ਦੀਆਂ ਦੋਨੋਂ ਲੱਤਾਂ ਪੂਰੀ ਤਰ੍ਹਾਂ ਨਕਾਰਾ ਹੋ ਗਈਆਂ ਤੇ ਕਈਆਂ ਦੇ ਲੱਤਾਂ 'ਚ ਫਰੈਕਚਰ ਅਤੇ ਸਿਰ 'ਚ ਸੱਟਾਂ ਲੱਗੀਆਂ।
ਐਂਬੂਲੈਂਸਾਂ ਰਾਹੀਂ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਪਹੁੰਚਾਇਆ ਗਿਆ, ਜਿਨ੍ਹਾਂ ਦਾ ਸਰਕਾਰੀ ਹਸਪਤਾਲ 'ਚ ਅਮਲੇ ਨੇ ਤੁਰੰਤ ਲੋੜੀਂਦਾ ਇਲਾਜ ਸ਼ੁਰੂ ਕਰ ਦਿੱਤਾ। ਗੰਭੀਰ ਮਰੀਜ਼ਾਂ ਨੂੰ ਅਲੱਗ-ਅਲੱਗ ਬਾਹਰੀ ਹਸਪਤਾਲਾਂ ਲਈ ਰੈਫ਼ਰ ਕੀਤਾ ਗਿਆ। ਹਾਦਸੇ ਵਾਲੀ ਥਾਂ 'ਤੇ ਡੀ.ਐਸ.ਪੀ. ਗੜ੍ਹਸ਼ੰਕਰ ਮਨਜੀਤ ਸਿੰਘ ਨੇ ਪੂਰਾ ਰਾਹਤ ਕੰਮ ਆਪ ਅੱਗੇ ਹੋ ਕੇ ਕਰਵਾਇਆ।
ਚਾਰ ਸਾਲਾਂ ਬੱਚੀ ਦੇ ਬੇਰਹਿਮੀ ਨਾਲ ਕਤਲ ਤੋਂ ਬਾਅਦ ਉਬਲਿਆ ਚੰਡੀਗੜ੍ਹ (ਦੇਖੋ ਤਸਵੀਰਾਂ)
NEXT STORY