ਲੰਡਨ— ਸੰਸਦੀ ਚੋਣਾਂ 'ਚ ਬਤੌਰ ਉਮੀਦਵਾਰ ਖੜ੍ਹੇ ਹੋਣ ਵਾਲੇ ਸੰਭਾਵਿਤ ਸਾਂਸਦ ਮਾਜਿਦ ਨਵਾਜ਼ ਖੁਦ ਨੂੰ ਮਹਿਲਾਵਾਦੀ ਵੀ ਕਹਿੰਦੇ ਹਨ ਅਤੇ ਮਹਿਲਾਵਾਂ ਦੇ ਹੱਕ 'ਚ ਗੱਲ ਕਰਦੇ ਹਨ, ਪਰ ਹਰਕਤਾਂ ਅਜਿਹੀਆਂ ਹਨ ਕਿ ਸ਼ਰਮ ਆ ਜਾਵੇ। ਲਿਬ੍ਰਲ ਡੈਮੋਕ੍ਰੇਟਿਕਸ ਦੇ ਸੰਭਾਵਿਤ ਸਾਂਸਦ ਮਾਜਿਦ ਨਵਾਜ਼ ਨੇ ਪੂਰਬੀ ਲੰਡਨ 'ਚ ਇਕ ਸਟ੍ਰਿਪ ਕੱਲਬ 'ਚ ਨਿਊਡ ਲੈਪ ਡਾਂਸਰ ਨੂੰ ਵਾਰ-ਵਾਰ ਛੂਹਣ ਦੀ ਕੋਸ਼ਿਸ਼ ਕੀਤੀ।
ਕੱਲਬ ਦੀ ਪਾਲਿਸੀ ਹੈ ਕਿ ਉਥੇ ਡਾਂਸ ਕਰਨ ਵਾਲੀਆਂ ਮਹਿਲਾਵਾਂ ਨੂੰ ਮਹਿਮਾਨ ਛੂਹਣਗੇ ਨਹੀਂ। ਪਰ ਇਕ ਬੱਚੇ ਦੇ ਪਿਤਾ ਮਾਜਿਦ ਪੂਰੀ ਰਾਤ ਡਾਂਸਰ ਨੂੰ ਪ੍ਰੇਸ਼ਾਨ ਕਰਦੇ ਰਹੇ। ਉਨ੍ਹਾਂ ਨੇ ਨਿਊਡ ਡਾਂਸਰ ਨੂੰ 20 ਪੌਂਡ 'ਚ ਦੋ ਵਾਰ ਸਿਰਫ ਇਕੱਲੇ ਉਨ੍ਹਾਂ ਨਾਲ ਡਾਂਸ ਕਰਨ ਲਈ ਕਿਹਾ। ਇਸ ਦੌਰਾਨ ਉਨ੍ਹਾਂ ਨੇ ਨਿਊਡ ਡਾਂਸਰ ਦੀਆਂ ਬਾਹਾਂ ਅਤੇ ਲੱਤਾਂ ਨੂੰ ਛੂਹਿਆ।
ਕੱਲਬ ਦੇ ਸਟਾਫ ਦਾ ਕਹਿਣਾ ਹੈ ਕਿ ਮਾਜਿਦ ਨੇ ਸਾਰੀ ਰਾਤ ਡਾਂਸਰ ਨੂੰ ਤੰਗ ਕੀਤਾ ਅਤੇ ਉਨ੍ਹਾਂ ਦੀਆਂ ਹਰਕਤਾਂ 'ਅਪਮਾਨਜਨਕ' ਸਨ। ਮਾਜਿਦ ਪਹਿਲਾਂ ਵੀ ਚਰਮਪੰਥੀ ਦੋਸ਼ੀ ਰਹਿ ਚੁੱਕੇ ਹਨ। ਉਨ੍ਹਾਂ ਦੇ ਮੈਨੇਜਰ ਜੇ. ਸ਼ਾਹ ਨੇ ਦੱਸਿਆ ਕਿ ਉਹ ਬਹੁਤ ਜ਼ਿਆਦਾ ਨਸ਼ੇ 'ਚ ਸਨ ਅਤੇ ਬਾਊਂਸਰਸ ਨੇ ਉਨ੍ਹਾਂ ਨੂੰ ਕਈ ਵਾਰ ਕੱਲਬ 'ਚੋਂ ਬਾਹਰ ਕੱਢਣ ਦੀ ਧਮਕੀ ਵੀ ਦਿੱਤੀ ਸੀ।
ਸ਼ਾਹ ਨੇ ਦੱਸਿਆ ਕਿ ਮਾਜਿਦ ਡਾਂਸਰ ਨੂੰ ਛੂਹ ਰਹੇ ਸਨ ਅਤੇ ਡਾਂਸਰ ਨੂੰ ਕਹਿ ਰਹੇ ਸਨ ਕਿ ਉਹ ਵੀ ਉਨ੍ਹਾਂ ਨੂੰ ਛੂਹੇ। ਉਹ ਵਾਰ-ਵਾਰ ਡਾਂਸਰ ਨੂੰ ਬਾਹਰ ਲੈ ਕੇ ਜਾਣ ਲਈ ਕਹਿ ਰਹੇ ਸਨ ਅਤੇ ਉਨ੍ਹਾਂ ਦਾ ਨੰਬਰ ਵੀ ਮੰਗ ਰਹੇ ਸਨ। ਲਿਬ੍ਰਲ ਡੈਮੋਕ੍ਰਟਿਕਸ ਦੇ ਉਭਰਦੇ ਸਿਤਾਰੇ ਮਾਜਿਦ ਦੀ ਮੁਸਲਿਮ ਭਾਈਚਾਰੇ 'ਚ ਚੰਗੀ ਗੱਲਬਾਤ ਹੈ ਅਤੇ ਉਹ ਚਰਮਪੰਥੀ ਵਿਰੋਧੀ ਚੈਰਿਟੀ ਸਿਵਿਲੀਅਮ ਫਾਊਂਡੇਸ਼ਨ ਦੇ ਮੁਕੀ ਹਨ, ਜਿਸ ਦੀ ਸਥਾਪਨਾ ਵੀ ਉਨ੍ਹਾਂ ਨੇ ਹੀ ਕੀਤੀ ਸੀ।
ਪੈਰਿਸ 'ਚ ਮੋਦੀ ਬੋਲੇ, 'ਸਾਡਾ ਹੱਕ ਇੱਥੇ ਰੱਖ' (ਦੇਖੋ ਤਸਵੀਰਾਂ)
NEXT STORY