ਪਨਾਮਾ ਸਿਟੀ— ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ਼ਨੀਵਾਰ ਨੂੰ ਕਿਹਾ ਕਿ ਅਜੇ ਇਹ ਫੈਸਲਾ ਨਹੀਂ ਲਿਆ ਗਿਆ ਹੈ ਕਿ ਕਿਊਬਾ ਨੂੰ ਅੱਤਵਾਦ ਨੂੰ ਸਮਰਥਨ ਦੇਣ ਵਾਲੇ ਦੇਸ਼ਾਂ ਦੀ ਸੂਚੀ 'ਚੋਂ ਹਟਾਇਆ ਜਾਵੇਗਾ ਜਾਂ ਨਹੀ। ਓਬਾਮਾ ਨੇ ਨਾਲ ਹੀ ਦੱਸਿਆ ਕਿ ਉਨ੍ਹਾਂ ਇਥੇ ਇਕ ਖੇਤਰੀ ਸੰਮੇਲਨ ਦੌਰਾਨ ਕਿਊਬਾ ਦੇ ਰਾਸ਼ਟਰਪਤੀ ਕਾਸਤਰੋ ਨਾਲ ਮੁਲਾਕਾਤ ਕੀਤੀ। ਸਮਾਚਾਰ ਏਜੰਸੀ ਸਿਨਹੁਆ ਨੇ ਓਬਾਮਾ ਦੇ ਹਵਾਲੇ ਤੋਂ ਦੱਸਿਆ ਕਿ ਕਿਊਬਾ ਅਮਰੀਕਾ ਲਈ ਖਤਰਾ ਨਹੀਂ ਹੈ। ਓਬਾਮਾ ਮੁਤਾਬਕ, ਅਸੀਂ ਸੱਤਾ ਪਰਿਵਰਤਣ ਦੇ ਪੱਖ 'ਚ ਨਹੀਂ ਹਾਂ ਅਤੇ ਕਿਊਬਾ ਨਾਲ ਸ਼ੀਤ ਯੁੱਧ ਹੁਣ ਖੱਤਮ ਹੋ ਚੁੱਕਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਊਬਾ ਦੀ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਵਾਈਟ ਹਾਊਸ ਨੂੰ ਕਿਊਬਾ ਨੂੰ ਅੱਤਵਾਦ ਨੂੰ ਸਮਰਥਨ ਦੇਣ ਵਾਲੇ ਦੇਸ਼ਾਂ ਦੀ ਸੂਚੀ 'ਚੋਂ ਹਟਾਉਣ ਦੀ ਸਿਫਾਰਿਸ਼ ਕੀਤੀ ਹੈ।
ਓਬਾਮਾ ਨੇ ਪਹਿਲਾਂ ਵਿਦੇਸ਼ ਵਿਭਾਗ ਨੂੰ ਸਿਫਾਰਿਸ਼ ਮਿਲਣ ਤੋਂ ਬਾਅਦ ਤੁਰੰਤ ਕਦਮ ਚੁੱਕਣ ਦਾ ਵਾਅਦਾ ਕੀਤਾ ਸੀ। ਜ਼ਿਕਰਯੋਗ ਹੈ ਕਿ ਕਿਊਬਾ ਨੂੰ 1982 'ਚ ਅੱਤਵਾਦ ਨੂੰ ਸਮਰਥਨ ਦੇਣ ਵਾਲੇ ਦੇਸ਼ਾਂ ਦੀ ਸੂਚੀ 'ਚ ਸ਼ਾਮਿਲ ਕੀਤਾ ਗਿਆ ਹੈ। ਕਈ ਦਹਾਕਿਆਂ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਇਸ ਪੱਧਰ ਦੀ ਵਾਰਤਾ ਹੋਈ ਹੈ।
ਲਾਇਆ ਅਜਿਹਾ ਜੁਗਾੜ ਕੀ ਚੜ੍ਹਦੈ ਜਹਾਜ਼ ਤੇ ਖਰਚਦਾ ਧੇਲਾ ਨਹੀਂ (ਦੇਖੋ ਤਸਵੀਰਾਂ)
NEXT STORY