ਮੈਕਸੀਕੋ— ਜੁਗਾੜ ਲਗਾਉਣ ਵਿਚ ਭਾਰਤੀਆਂ ਦਾ ਕੋਈ ਸਾਨ੍ਹੀ ਨਹੀਂ ਹੈ ਪਰ ਇਸ ਅੰਗਰੇਜ਼ ਨੇ ਤਾਂ ਅੱਤ ਦਾ ਜੁਗਾੜ ਲਗਾ ਲਿਆ ਅਤੇ ਹੁਣ ਇਹ 30 ਦੇਸ਼ਾਂ ਦਾ ਫਰੀ ਸਫਰ ਕਰ ਸਕਦਾ ਹੈ। ਉਹ ਇਨ੍ਹਾਂ 'ਚੋਂ 13 ਦੇਸ਼ਾਂ ਫਰਸਟ ਕਲਾਸ ਹਵਾਈ ਯਾਤਰਾ ਕਰੇਗਾ ਅਤੇ ਇਸ ਲਈ ਉਸ ਦਾ ਇਕ ਪੈਸਾ ਵੀ ਨਹੀਂ ਲੱਗੇਗਾ।
ਮੈਕਸੀਕੋ ਦਾ 28 ਸਾਲਾ ਸਕਾਟ ਕੀਜ ਦਾ ਕਹਿਣਾ ਹੈ ਕਿ ਇਹ ਕਿਸਮਤ ਦਾ ਕਮਾਲ ਨਹੀਂ ਹੈ। ਇਸ ਲਈ ਉਸ ਨੇ ਜੁਗਾੜ ਲਗਾਇਆ ਹੈ। ਅਸਲ ਵਿਚ ਇਸ ਕੰਮ ਲਈ ਕੀਜ ਪੈਸੇ ਨੇ ਖਰਚਦਾ ਸਗੋਂ ਪੁਆਇੰਟਾਂ ਦੀ ਵਰਤੋਂ ਕਰਦਾ ਹੈ, ਜੋ ਉਸ ਨੂੰ ਕੰਪਨੀਆਂ ਦੇ ਕ੍ਰੈਡਿਟ ਕਾਰਡਾਂ ਰਾਹੀਂ ਮਿਲਦੇ ਹਨ। ਕੀਜ ਕੋਲ 25 ਕੰਪਨੀਆਂ ਦੇ ਕ੍ਰੈਡਿਟ ਕਾਰਡ ਹਨ। ਆਨਲਾਈਨ ਡੀਲ ਦੇ ਰਾਹੀਂ ਉਸ ਨੇ ਇਸ ਦਾ ਚਾਰਜ ਵੀ ਫਰੀ ਕਰਵਾ ਲਿਆ ਹੈ। ਉਹ ਕ੍ਰੈਡਿਟ ਕਾਰਡ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਕੇ ਪੁਆਇੰਟ ਇਕੱਠੇ ਕਰਦਾ ਹੈ। ਹੁਣ ਉਸ ਨੇ ਪੁਆਇੰਟ ਦੀ ਇਕ ਕੁਲੈਕਸ਼ਨ ਕਰ ਲਈ ਹੈ, ਜਿਸ ਰਾਹੀਂ ਉਹ ਦੋ ਮਹੀਨਿਆਂ ਵਿਚ 30 ਹਜ਼ਾਰ ਕਿਲੋਮੀਟਰ ਤੱਕ ਦਾ ਸਫਰ ਕਰ ਸਕਦਾ ਹੈ। ਉਸ ਨੇ 13 ਦੇਸ਼ਾਂ ਦੀਆਂ ਹਵਾਈ ਟਿਕਟਾਂ ਲਈਆਂ ਹਨ। ਉਨ੍ਹਾਂ ਦੇਸ਼ਾਂ ਵਿਚ ਉਸ ਦੇ ਰਹਿਣਾ, ਖਾਣਾ-ਪੀਣਾ ਅਤੇ ਕੈਬ ਤੱਕ ਸਭ ਫਰੀ ਹੋਵੇਗਾ।
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕੀਜ ਨੇ ਫਰੀ ਹਵਾਈ ਸਫਰ ਕੀਤਾ ਹੋਵੇ।
ISIS ਦਾ ਵਧਦਾ ਕਹਿਰ, ਔਰਤਾਂ ਤੇ ਬੱਚਿਆਂ ਸਮੇਤ 33 ਨੂੰ ਉਤਾਰਿਆ ਮੌਤ ਦੇ ਘਾਟ
NEXT STORY