ਮਾਨਸਾ : ਨੌਜਵਾਨਾਂ ਨੂੰ ਠੱਗਣ ਦਾ ਧੋਖੇਬਾਜ਼ਾਂ ਨੇ ਫੇਸਬੁੱਕ ਰਾਹੀਂ ਨਵਾਂ ਹੀ ਤਰੀਕਾ ਕੱਢ ਲਿਆ ਹੈ। ਜੇ ਤੁਹਾਨੂੰ ਵੀ ਕਦੇ ਫੇਸਬੁੱਕ 'ਤੇ ਕਿਸੇ ਤਰ੍ਹਾਂ ਦੀ ਕੋਈ ਵੀ ਨੌਕਰੀ ਦਾ ਆਫਰ ਮਿਲੇ ਤਾਂ ਜ਼ਰਾ ਸਾਵਧਾਨ ਹੋ ਜਾਓ ਨਹੀਂ ਤਾਂ ਤੁਸੀਂ ਵੀ ਵੱਡੀ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ। ਜੀ ਹਾਂ, ਫੇਸਬੁੱਕ 'ਤੇ ਨੌਕਰੀਆਂ ਦਾ ਵੱਡਾ ਸਕੈਂਡਲ ਸਾਹਮਣੇ ਆਇਆ ਹੈ। ਦਰਅਸਲ ਇਕ ਸ਼ਖਸ ਖੁਦ ਨੂੰ ਫੇਸਬੁੱਕ ਪੇਜ 'ਤੇ ਸਿਆਸੀ ਪਾਰਟੀਆਂ ਅਤੇ ਆਗੂਆਂ ਦਾ ਓ.ਐਸ.ਡੀ. ਦੱਸ ਕੇ ਨੌਜਵਾਨ ਲੜਕੇ ਲੜਕੀਆਂ ਨਾਲ ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰ ਚੁੱਕਾ ਹੈ। ਇਹ ਸ਼ਖਸ ਦੀ ਠਾਠ ਬਾਠ ਦੇਖ ਕੇ ਕੋਈ ਵੀ ਇਹ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਇਹ ਫਰੋਡ ਹੋ ਸਕਦਾ ਹੈ ਕਿਉਂਕਿ ਇਹ ਵੱਡੇ ਹੋਟਲਾਂ ਵਿਚ ਰਹਿੰਦਾ ਸੀ ਅਤੇ ਆਪਣੇ ਨਾਲ ਗੰਨਮੈਨ ਤੱਕ ਰੱਖਦਾ ਸੀ, ਜਿਸ ਤੋਂ ਲੱਗਦਾ ਸੀ ਕਿ ਇਹ ਫਰੋਡ ਹੋ ਹੀ ਨਹੀਂ ਸਕਦਾ।
ਇੰਨਾ ਹੀ ਨਹੀਂ ਲੜਕੇ ਲੜਕੀਆਂ ਨੂੰ ਪ੍ਰਭਾਵਿਤ ਕਰਨ ਲਈ ਹਮੇਸ਼ਾ ਉਸ ਨਾਲ ਗੰਨਮੈਨ ਵੀ ਰਹਿੰਦੇ ਸਨ ਤਾਂ ਕਿ ਉਹ ਨਵੇਂ ਗਾਹਕਾਂ ਨੂੰ ਆਪਣੇ ਝਾਂਸੇ 'ਚ ਫਸਾ ਸਕੇ। ਜਾਣਕਾਰੀ ਮੁਤਾਬਕ ਕਿਸੇ ਸਮੇਂ ਇਹ ਸ਼ਖਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਦਫਤਰ ਲੁਧਿਆਣਾ 'ਚ ਨੌਕਰੀ ਕਰਦਾ ਸੀ। ਪੁਲਸ ਨੂੰ ਉਸ ਤੋਂ ਫਰਜ਼ੀ ਨੌਕਰੀ ਨਿਯੁਕਤੀ ਪੱਤਰ ਵੀ ਮਿਲੇ ਹਨ ਜਿਹੜੇ ਉਸ ਨੇ ਨੌਜਵਾਨਾਂ ਨੂੰ ਦਿੱਤੇ ਸਨ। ਪੁਲਸ ਨੇ ਫਰਜ਼ੀ ਓ.ਐਸ.ਡੀ. ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਗਿਆ ਹੈ ਕਿ ਇਸ ਤੋਂ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ।
ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਕਹੋਗੇ ਇਹ ਤਾਂ ਹੱਦ ਤੋਂ ਵੀ ਵੱਧ ਹੋ ਗੀ (ਦੇਖੋ ਤਸਵੀਰਾਂ)
NEXT STORY