ਗੁਰੋਮ/ਇਟਲੀ (ਕੈਂਥ,ਸਾਬੀ ਚੀਨੀਆ)-ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਸੰਗਤਾਂ ਵੱਡੀ ਗਿਣਤੀ 'ਚ ਪੁੱਜੀਆਂ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਫੁੱਲਾਂ ਨਾਲ ਸਜਾਈ ਇਕ ਗੱਡੀ 'ਚ ਸੁਸ਼ੋਭਿਤ ਕੀਤਾ ਗਿਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਕੱਢਿਆ ਗਿਆ। ਨਗਰ ਕੀਰਤਨ ਗੁਰਦਵਾਰਾ ਸਾਹਿਬ ਤੋ ਸ਼ੁਰੂ ਹੋ ਕੇ ਬਰੇਸ਼ੀਆ ਦੇ ਵੱਖ-ਵੱਖ ਹਿੱਸਿਆਂ 'ਚੋ ਹੁੰਦਾ ਹੋਇਆ ਪੰਡਾਲ ਵਿਚ ਪਹੁੰਚਿਆ। ਬਰੇਸ਼ੀਆ ਸ਼ਹਿਰ ਖਾਲਸਾਈ ਰੰਗ 'ਚ ਰੰਗਿਆ ਨਜਰ ਆ ਰਿਹਾ ਸੀ। ਸੰਗਤਾਂ ਵਾਸਤੇ ਗੁਰੂ ਦੇ ਲੰਗਰ ਦਾ ਵਿਸੇਸ਼ ਪ੍ਰਬੰਧ ਕੀਤਾ ਹੋਇਆ ਸੀ, ਨਗਰ ਕੀਰਤਨ 'ਚ ਪਹੁੰਚੇ ਹੋਏ ਜੱਥਿਆਂ ਨੇ ਅਤੇ ਬੀਬੀਆਂ ਵਲੋਂ ਗੁਰਬਾਣੀ ਕੀਰਤਨ ਦੇ ਜਾਪ ਕੀਤੇ ਗਏ ਅਤੇ ਗੱਤਕਾ ਟੀਮ ਦੇ ਸਿੰਘਾਂ ਨੇ ਇਟਾਲੀਅਨ ਲੋਕਾਂ ਦੇ ਮਨਾਂ 'ਤੇ ਡੂੰਘਾ ਪ੍ਰਭਾਵ ਛੱਡਿਆ ਗਿਆ।ਨਗਰ ਕੀਰਤਨ 'ਚ ਇਟਲੀ ਦੀਆਂ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਿਰਕਤ ਕੀਤੀ।
ਪਾਕਿਸਤਾਨ 'ਚ 1700 ਭਾਰਤੀ ਸਿੱਖ ਮਨਾਉਣਗੇ ਵਿਸਾਖੀ
NEXT STORY