ਸ੍ਰੀ ਮਾਛੀਵਾੜਾ ਸਾਹਿਬ (ਟੱਕਰ/ਸਚਦੇਵਾ) - ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ 'ਚ ਬੱਚਿਆਂ ਦਾ ਸਿੱਖਿਆ ਪੱਧਰ ਉੱਚਾ ਚੁੱਕਣ ਲਈ ਮੁਫ਼ਤ ਪੜ੍ਹਾਈ ਅਤੇ ਉਨ੍ਹਾਂ ਨੂੰ ਵੱਡੀਆਂ-ਵੱਡੀਆਂ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਦਾਅਵੇ ਉਦੋਂ ਖੋਖਲੇ ਸਾਬਿਤ ਹੋਏ ਜਦੋਂ ਮਾਛੀਵਾੜਾ ਬਲਾਕ ਦੇ ਇਕ ਸਰਕਾਰੀ ਸਕੂਲ 'ਚ 8ਵੀਂ ਪਾਸ ਬੱਚਿਆਂ ਤੋਂ 9ਵੀਂ 'ਚ ਦਾਖਲਾ ਲੈਣ ਲਈ ਵੈੱਲਫੇਅਰ ਨਾਂ 'ਤੇ 25-25 ਸੌ ਰੁਪਏ ਦੀ ਪਰਚੀ ਕੱਟ ਕੇ ਉਨ੍ਹਾਂ ਨੂੰ ਦਾਖਲਾ ਦਿੱਤਾ ਜਾ ਰਿਹਾ ਹੈ।
ਇਹ ਮਾਮਲਾ ਹੈ ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਤੱਖਰਾਂ ਦੇ ਸ਼ਹੀਦ ਦਵਿੰਦਰ ਸਿੰਘ ਹਾਈ ਸਕੂਲ ਦਾ ਹੈ। ਅੱਜ 9ਵੀਂ 'ਚ ਦਾਖਲਾ ਕਰਵਾਉਣ ਗਏ ਬੱਚਿਆਂ ਦੇ 2 ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ ਦੇ ਇਸੇ ਸਕੂਲ 'ਚ ਪੜ੍ਹਾਈ ਦੌਰਾਨ 8ਵੀਂ 'ਚੋਂ 'ਈ' ਤੇ 'ਡੀ' ਗ੍ਰੇਡ ਆਏ ਤੇ ਜਦੋਂ ਉਹ 9ਵੀਂ 'ਚ ਆਪਣੇ ਬੱਚਿਆਂ ਦਾ ਦਾਖਲਾ ਕਰਵਾਉਣ ਗਏ ਤਾਂ ਸਕੂਲ ਵਲੋਂ ਉਨ੍ਹਾਂ ਨੂੰ ਫੁਰਮਾਨ ਸੁਣਾ ਦਿੱਤਾ ਗਿਆ ਕਿ ਉਨ੍ਹਾਂ ਦੇ ਬੱਚੇ ਪੜ੍ਹਾਈ 'ਚ ਕਮਜ਼ੋਰ ਹਨ। ਇਸ ਲਈ ਜੇਕਰ 9ਵੀਂ 'ਚ ਦਾਖਲਾ ਲੈਣਾ ਹੈ ਤਾਂ 350 ਰੁਪਏ ਦਾਖਲਾ ਫੀਸ ਤੋਂ ਇਲਾਵਾ 2500 ਰੁਪਏ ਵੈੱਲਫੇਅਰ ਫੰਡ ਦੀ ਪਰਚੀ ਕਟਵਾਉਣੀ ਪਵੇਗੀ ਤਾਂ ਹੀ ਉਹ ਇਸ ਸਕੂਲ 'ਚ ਪੜ੍ਹ ਸਕਣਗੇ।
ਪਿੰਡ ਤੱਖਰਾਂ ਦੇ ਚੌਕ 'ਚ ਚਾਹ ਦਾ ਖੋਖਾ ਲਗਾ ਕੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਇਕ ਵਿਅਕਤੀ ਨੇ ਸਕੂਲ ਵਲੋਂ ਕੱਟੀ ਇਹ ਪਰਚੀ ਦਿਖਾਉਂਦਿਆਂ ਦੱਸਿਆ ਕਿ ਉਹ ਬੜੀ ਮੁਸ਼ਕਿਲ ਨਾਲ ਚਾਹ ਵੇਚ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ ਪਰ ਸਰਕਾਰੀ ਸਕੂਲ 'ਚ ਬੱਚਿਆਂ ਨੂੰ ਪੜ੍ਹਾਉਣ ਲਈ ਜਿਥੇ ਸਰਕਾਰ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ ਉਥੇ ਉਸ ਤੋਂ ਦਾਖਲਾ ਲੈਣ ਲਈ 2500 ਰੁਪਏ ਵਸੂਲ ਲਏ ਗਏ ਹਨ।
ਜਦੋਂ ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਹਰੀਸ਼ ਸ਼ਰਮਾ ਨਾਲ 25-25 ਸੌ ਰੁਪਏ ਪਰਚੀ ਕੱਟਣ ਦੇ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਮਾਮਲੇ ਤੋਂ ਖਹਿੜਾ ਛੁਡਾਉਂਦਿਆਂ ਕਿਹਾ ਕਿ ਇਹ ਫੈਸਲਾ ਵੀ ਸਕੂਲ ਮੈਨੇਜਮੈਂਟ ਕਮੇਟੀ ਦਾ ਹੈ।
ਮਾਲਕ ਨੂੰ ਹੋਟਲ 'ਚ ਡ੍ਰਾਪ ਕਰਕੇ ਡਰਾਈਵਰ ਭਜਾ ਲੈ ਗਿਆ ਉਸਦੀ ...
NEXT STORY