ਕੋਟ ਈਸੇ ਖਾਂ (ਛਾਬੜਾ/ਗਰੋਵਰ)- ਕੋਟ ਈਸੇ ਖਾਂ ਤੋਂ ਥੋੜੀ ਦੂਰੀ 'ਤੇ ਪੈਂਦੇ ਪਿੰਡ ਮਹਿਲ ਦੇ ਅੱਡੇ ਕੋਲ ਟਰੱਕ ਦਾ ਟਾਇਰ ਫੱਟਣ ਨਾਲ ਟਰੱਕ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ। ਟਰੱਕ ਡਰਾਇਵਰ ਸੁਰਜੀਤ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਫਿਰੋਜ਼ਪੁਰ ਅਤੇ ਟਰੱਕ ਮਾਲਕ ਪੁਸ਼ਪਿੰਦਰ ਕੁਮਾਰ ਨੇ ਦੱਸਿਆ ਕਿ ਉਹ ਟਰੱਕ ਜੋ ਲੁਧਿਆਣਾ ਤੋਂ ਫਿਰੋਜ਼ਪੁਰ ਸੀਮੈਂਟ ਭਰ ਕੇ ਲਿਜਾ ਰਹੇ ਸੀ, ਜਦੋਂ ਉਹ ਕੋਟ ਈਸੇ ਖਾਂ ਤੋਂ ਥੋੜੀ ਦੂਰੀ 'ਤੇ ਪੈਂਦੇ ਪਿੰਡ ਮਹਿਲ ਦੇ ਅੱਡੇ ਦੇ ਨਜ਼ਦੀਕ ਪੁੱਜੇ ਤਾਂ ਅਚਾਨਕ ਟਰੱਕ ਦਾ ਅਗਲਾ ਸੱਜੇ ਹੱਥ ਵਾਲਾ ਟਾਇਰ ਫੱਟ ਗਿਆ, ਜਿਸ ਨਾਲ ਟਰੱਕ ਬੇਕਾਬੂ ਹੋ ਕੇ ਖੇਤਾਂ 'ਚ ਜਾ ਡਿੱਗਾ। ਇਸ ਨਾਲ ਟਰੱਕ ਦੀ ਤੇਲ ਵਾਲੀ ਟੈਂਕੀ ਫੱਟ ਗਈ ਅਤੇ ਟਰੱਕ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਉਹ ਟਰੱਕ 'ਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਰੋਲਾ ਪਾਉਣ 'ਤੇ ਆਸ-ਪਾਸ ਦੇ ਲੋਕ ਅਤੇ ਆਉਂਦੇ ਜਾਂਦੇ ਲੋਕਾਂ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਪਾਣੀ ਦਾ ਸਾਧਨ ਨਾ ਹੋਣ ਕਰਨ ਉਹ ਸਭ ਮਦਦ ਕਰਨ ਵਿਚ ਬੇਵੱਸ ਰਹੇ। ਇਸ ਹਾਦਸੇ ਦੀ ਜਾਣਕਾਰੀ ਮਿਲਣ 'ਤੇ ਥਾਣਾ ਕੋਟ ਈਸੇ ਖਾਂ ਤੋਂ ਏ. ਐੱਸ. ਆਈ. ਜਸਵਿੰਦਰ ਸਿੰਘ ਪੁਲਸ ਪਾਰਟੀ ਅਤੇ ਨਾਇਬ ਤਹਿਸੀਲਦਾਰ ਕੁੰਦਨ ਲਾਲ ਘਟਨਾ ਵਾਲੀ ਥਾਂ 'ਤੇ ਪੁਹੰਚ ਗਏ, ਜਿਨ੍ਹਾਂ ਨੇ ਫਾਇਰ ਬਿਗ੍ਰੇਡ ਨੂੰ ਸੂਚਿਤ ਕੀਤਾ, ਪਰ ਫਾਇਰ ਬਿਗ੍ਰੇਡ ਤਕਰੀਬਨ 1 ਘੰਟੇ ਬਾਅਦ ਘਟਨਾ ਵਾਲੇ ਸਥਾਨ 'ਤੇ ਪੁੱਜੀ ਜਦ ਤਕ ਟਰੱਕ ਬਹੁਤ ਹੱਦ ਤਕ ਸੜ ਕੇ ਸੁਆਹ ਹੋ ਚੁੱਕਾ ਸੀ।
2500 ਦੀ ਪਰਚੀ ਕਟਵਾਓ 9ਵੀਂ 'ਚ ਐਡਮੀਸ਼ਨ ਪਾਓ
NEXT STORY