ਘਨੌਲੀ, (ਸ਼ਰਮਾ)- ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਤੋਂ ਮਾਈਕਰੋ ਹਾਈਡਲ ਪਾਵਰ ਪਲਾਂਟ ਨੂੰ ਜਾਂਦੀ ਗਰਮ ਪਾਣੀ ਦੀ ਨਹਿਰ ਵਿਚ ਡੁੱਬਣ ਨਾਲ ਥਰਮਲ ਮੁਲਾਜ਼ਮ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹੌਲਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਰਣਜੀਤਪੁਰਾ ਦੇ ਸਾਹਮਣੇ ਸਵੇਰੇ 11.30 ਕੁ ਵਜੇ ਰੂਪਨਗਰ ਥਰਮਲ ਦਾ ਮੁਲਾਜ਼ਮ ਸ਼ਮਸ਼ੇਰ ਸਿੰਘ (50) ਪੁੱਤਰ ਨਿਰਮਲ ਸਿੰਘ ਵਾਸੀ ਦੋਬੁਰਜੀ (ਰੂਪਨਗਰ) ਆਪਣੀ ਡਿਊਟੀ ਦੌਰਾਨ ਉਕਤ ਨਹਿਰ ਦਾ ਨਿਰੀਖਣ ਕਰ ਰਿਹਾ ਸੀ। ਨਿਰੀਖਣ ਕਰਨ ਤੋਂ ਬਾਅਦ ਉਹ ਨਹਿਰ ਕਿਨਾਰੇ ਬਣੀਆਂ ਸੀਮੈਂਟ ਦੀਆਂ ਰੋਕਾਂ 'ਤੇ ਬੈਠ ਗਿਆ ਅਤੇ ਅਚਾਨਕ ਪਿੱਛੇ ਨਹਿਰ 'ਚ ਡਿੱਗ ਗਿਆ। ਉਸਦੇ ਸਾਥੀ ਜੋ ਨਹਿਰ ਦੇ ਦੂਜੇ ਪਾਸੇ ਸਨ, ਜਦੋਂ ਤੱਕ ਉਸਦੇ ਨੇੜੇ ਪਹੁੰਚੇ, ਉਹ ਡੁੱਬ ਚੁੱਕਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੁਲਾਜ਼ਮ ਅਤੇ ਰੂਪਨਗਰ ਥਰਮਲ ਪਲਾਂਟ ਦੇ ਅਧਿਕਾਰੀ ਐੱਸ. ਡੀ. ਓ. ਨੰਦ ਕਿਸ਼ੋਰ ਮੌਕੇ 'ਤੇ ਪਹੁੰਚੇ। ਗੋਤਾਖੋਰਾਂ ਦੀ ਮਦਦ ਨਾਲ ਮੁਲਾਜ਼ਮ ਦੀ ਲਾਸ਼ ਨੂੰ ਨਹਿਰ ਵਿਚੋਂ ਕੱਢਿਆ ਗਿਆ। ਪੁਲਸ ਨੇ ਮ੍ਰਿਤਕ ਦੇ ਸਾਥੀ ਰਣਜੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਲਾਡਲ, ਜੋ ਘਟਨਾ ਸਮੇਂ ਡਿਊਟੀ 'ਤੇ ਉਸਦੇ ਨਾਲ ਸਨ, ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਉਪਰੰਤ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਹੈ।
ਖੜ-ਖੜ ਲੋਕਾਂ ਤੱਕਿਆ ਜਦੋਂ ਖੇਡ ਦੇ ਮੈਦਾਨ 'ਚ ਜਵਾਨਾਂ ਤੋਂ ਵੱਧ ਜੋਸ਼ ਲੈ ਕੇ ਉਤਰੇ ਬਜ਼ੁਰਗ (ਦੇਖੋ ਤਸਵੀਰਾਂ)
NEXT STORY