ਜਲੰਧਰ : ਨਸ਼ੇ ਦੀ ਗ੍ਰਿਫਤ 'ਚ ਪੈ ਰਹੀ ਨੌਜਵਾਨ ਪੀੜ੍ਹੀ ਨੂੰ ਨਸੀਹਤਾਂ ਦਿੰਦੇ ਹੋਏ 50 ਸਾਲ ਅਤੇ ਉਸ ਦੇ ਨੇੜੇ ਤੇੜੇ ਦੇ ਅੱਧਖੜ ਉਮਰ ਦੇ ਬਜ਼ੁਰਗਾਂ ਨੇ ਜਲੰਧਰ ਦੇ ਸਪੋਰਟਸ ਕਾਲਜ 'ਚ ਓਪਨ ਜਲੰਧਰ ਅਥਲੈਟਿਕ ਮਾਸਟਰ ਮੀਟ ਨਾਮਕ ਇਕ ਪ੍ਰਤੀਯੋਗਿਤਾ 'ਚ ਭਾਗ ਲੈ ਕੇ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਇਨ੍ਹਾਂ ਨੂੰ ਬਜ਼ੁਰਗ ਕਿਹਾ ਜਾਵੇ ਜਾਂ ਨੌਜਵਾਨ। ਦਰਅਸਲ ਗੋਆ 'ਚ ਰਹਿਣ ਵਾਲੀ ਮਾਸਟਰ ਮੀਟ 'ਚ ਜਲੰਧਰ ਤੋਂ ਟੀਮ ਨੂੰ ਸਿਲੈਕਟ ਕਰਨ ਲਈ ਇਥੇ ਮੁਕਾਬਲੇ ਕਰਵਾਏ ਗਏ, 50 ਸਾਲ ਤੋਂ ਉਪਰ ਦੇ ਖਿਡਾਰੀਆਂ ਨੇ ਇਸ ਵਿਚ ਹਿੱਸਾ ਲਿਆ।
ਦੂਜੇ ਪਾਸੇ ਖੇਡ ਦੇ ਮੈਦਾਨ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਬਹੁਤ ਖੁਸ਼ ਨਜ਼ਰ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਵੀ ਰੋਜ਼ਾਨਾ ਮੈਦਾਨ 'ਚ ਆਉਂਦੇ ਹਨ ਤਾਂ ਕਿ ਉਹ ਹਮੇਸ਼ਾ ਹੀ ਜਵਾਨ ਰਹਿਣ। ਸਪੋਰਟਸ ਕਾਲਜ 'ਚ ਬਜ਼ੁਰਗਾਂ ਨੂੰ ਦੇਖ ਕੇ ਇਹ ਮਹਿਸੂਸ ਹੋ ਰਿਹਾ ਸੀ ਕਿ ਉਹ ਅਜੇ ਵੀ ਜਵਾਨ ਹਨ।
ਦੇਖਦੇ ਹੀ ਦੇਖਦੇ ਅੱਗ ਦੀਆਂ ਲਾਟਾਂ 'ਚ ਧੂਹ ਧੂਹ ਕਰਕੇ ਸੁਆਹ ਹੋ ਗਿਆ ਟਰੱਕ
NEXT STORY