* ਜੋ ਵਿਅਕਤੀ ਸ਼ਾਸਤਰਾਂ ਦੇ ਸੂਤਰਾਂ ਦਾ ਅਭਿਆਸ ਕਰ ਕੇ ਗਿਆਨ ਹਾਸਿਲ ਕਰੇਗਾ, ਉਸ ਨੂੰ ਕਰਤੱਵ ਨਿਭਾਉਣ ਦੇ ਅਹਿਮ ਸਿਧਾਂਤ ਪਤਾ ਲੱਗਣਗੇ। ਉਸ ਨੂੰ ਇਸ ਗੱਲ ਦੀ ਜਾਣਕਾਰੀ ਮਿਲੇਗੀ ਕਿ ਕਿਨ੍ਹਾਂ ਗੱਲਾਂ ਨੂੰ ਮੰਨਣਾ ਚਾਹੀਦਾ ਹੈ ਅਤੇ ਕਿਨ੍ਹਾਂ ਨੂੰ ਨਹੀਂ। ਉਸ ਨੂੰ ਚੰਗਿਆਈ ਤੇ ਬੁਰਾਈ ਦਾ ਵੀ ਪਤਾ ਲੱਗੇਗਾ ਅਤੇ ਅਖੀਰ 'ਚ ਉਸ ਨੂੰ ਸਰਵਉੱਤਮ ਦਾ ਗਿਆਨ ਮਿਲੇਗਾ।
* ਇਕ ਪੰਡਿਤ ਵੀ ਘੋਰ ਕਸ਼ਟ ਵਿਚ ਆ ਜਾਂਦਾ ਹੈ, ਜੇ ਉਹ ਕਿਸੇ ਮੂਰਖ ਨੂੰ ਉਪਦੇਸ਼ ਦਿੰਦਾ ਹੈ, ਜੇ ਉਹ ਇਕ ਦੁਸ਼ਟ ਪਤਨੀ ਦਾ ਪਾਲਣ-ਪੋਸ਼ਣ ਕਰਦਾ ਹੈ ਜਾਂ ਕਿਸੇ ਦੁਖੀ ਵਿਅਕਤੀ ਨਾਲ ਗੂੜ੍ਹੇ ਸੰਬੰਧ ਬਣਾ ਲੈਂਦਾ ਹੈ।
* ਦੁਸ਼ਟ ਪਤਨੀ, ਝੂਠੇ ਦੋਸਤ, ਬਦਮਾਸ਼ ਨੌਕਰ ਤੇ ਸੱਪ ਨਾਲ ਰਹਿਣਾ ਮੌਤ ਦੇ ਸਮਾਨ ਹੈ।
* ਵਿਅਕਤੀ ਨੂੰ ਆਉਣ ਵਾਲੀਆਂ ਮੁਸੀਬਤਾਂ ਨਾਲ ਨਜਿੱਠਣ ਲਈ ਪੈਸਾ ਇਕੱਠਾ ਕਰਨਾ ਚਾਹੀਦਾ ਹੈ। ਉਸ ਨੂੰ ਪੈਸਾ ਤੇ ਜਾਇਦਾਦ ਛੱਡ ਕੇ ਵੀ ਪਤਨੀ ਦੀ ਰਾਖੀ ਕਰਨੀ ਚਾਹੀਦੀ ਹੈ ਪਰ ਜੇ ਆਤਮਾ ਦੀ ਸੁਰੱਖਿਆ ਦੀ ਗੱਲ ਆਉਂਦੀ ਹੈ ਤਾਂ ਉਸ ਨੂੰ ਪੈਸੇ ਤੇ ਪਤਨੀ ਨੂੰ ਤੁੱਛ ਸਮਝਣਾ ਚਾਹੀਦਾ ਹੈ।
* ਉਸ ਦੇਸ਼ ਵਿਚ ਨਾ ਰਹੋ, ਜਿਥੇ ਤੁਹਾਡੀ ਕੋਈ ਇੱਜ਼ਤ ਨਾ ਹੋਵੇ, ਜਿਥੇ ਤੁਸੀਂ ਰੋਜ਼ਗਾਰ ਨਹੀਂ ਕਮਾ ਸਕਦੇ, ਜਿਥੇ ਤੁਹਾਡਾ ਕੋਈ ਦੋਸਤ ਨਹੀਂ ਅਤੇ ਜਿਥੇ ਤੁਸੀਂ ਕੋਈ ਗਿਆਨ ਹਾਸਿਲ ਨਹੀਂ ਕਰ ਸਕਦੇ।
* ਅਜਿਹੀ ਥਾਂ 'ਤੇ ਇਕ ਦਿਨ ਵੀ ਨਾ ਰਹੋ, ਜਿਥੇ ਇਕ ਅਮੀਰ ਵਿਅਕਤੀ, ਵੈਦਿਕ ਸ਼ਾਸਤਰਾਂ ਵਿਚ ਮਾਹਿਰ ਇਕ ਬ੍ਰਾਹਮਣ, ਇਕ ਰਾਜਾ, ਇਕ ਨਦੀ ਅਤੇ ਇਕ ਵੈਦ ਨਾ ਹੋਵੇ।
* ਸਿਆਣੇ ਵਿਅਕਤੀ ਨੂੰ ਕਦੇ ਵੀ ਅਜਿਹੇ ਦੇਸ਼ ਵਿਚ ਨਹੀਂ ਜਾਣਾ ਚਾਹੀਦਾ, ਜਿਥੇ ਰੋਜ਼ਗਾਰ ਕਮਾਉਣ ਦਾ ਕੋਈ ਮਾਧਿਅਮ ਨਾ ਹੋਵੇ, ਜਿਥੇ ਲੋਕਾਂ ਨੂੰ ਕਿਸੇ ਗੱਲ ਦਾ ਡਰ ਨਾ ਹੋਵੇ, ਜਿਥੇ ਲੋਕਾਂ ਨੂੰ ਕਿਸੇ ਗੱਲ ਦੀ ਸ਼ਰਮ ਨਾ ਹੋਵੇ, ਜਿਥੇ ਲੋਕ ਸਿਆਣੇ ਨਾ ਹੋਣ ਅਤੇ ਜਿਥੇ ਲੋਕ ਦਾਨ-ਧਰਮ ਨਾ ਕਰਦੇ ਹੋਣ।
* ਨੌਕਰ ਦੀ ਪ੍ਰੀਖਿਆ ਉਸ ਵੇਲੇ ਲਵੋ, ਜਦੋਂ ਉਹ ਜ਼ਿੰਮੇਵਾਰੀਆਂ ਦੀ ਪਾਲਣਾ ਨਾ ਕਰ ਰਿਹਾ ਹੋਵੇ, ਰਿਸ਼ਤੇਦਾਰ ਦੀ ਪ੍ਰੀਖਿਆ ਉਸ ਵੇਲੇ ਲਵੋ, ਜਦੋਂ ਤੁਸੀਂ ਮੁਸੀਬਤਾਂ ਵਿਚ ਘਿਰੇ ਹੋਵੋ, ਦੋਸਤ ਦੀ ਪ੍ਰੀਖਿਆ ਉਲਟ ਹਾਲਾਤ ਵਿਚ ਲਵੋ ਅਤੇ ਪਤਨੀ ਦੀ ਪ੍ਰੀਖਿਆ ਉਸ ਵੇਲੇ ਲਵੋ, ਜਦੋਂ ਤੁਹਾਡਾ ਸਮਾਂ ਚੰਗਾ ਨਾ ਚੱਲ ਰਿਹਾ ਹੋਵੇ।
* ਚੰਗਾ ਦੋਸਤ ਉਹੀ ਹੈ, ਜੋ ਸਾਨੂੰ ਇਨ੍ਹਾਂ ਸਥਿਤੀਆਂ ਵਿਚ ਨਾ ਤਿਆਗੇ—ਲੋੜ ਪੈਣ 'ਤੇ, ਕੋਈ ਹਾਦਸਾ ਹੋਣ 'ਤੇ, ਜਦੋਂ ਅਕਾਲ ਪਿਆ ਹੋਵੇ, ਜਦੋਂ ਜੰਗ ਲੱਗੀ ਹੋਵੇ, ਜਦੋਂ ਸਾਨੂੰ ਰਾਜੇ ਦੇ ਦਰਬਾਰ ਵਿਚ ਜਾਣਾ ਪਵੇ ਅਤੇ ਜਦੋਂ ਸਾਨੂੰ ਸ਼ਮਸ਼ਾਨਘਾਟ ਜਾਣਾ ਪਵੇ।
ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ (ਦੇਖੋ ਤਸਵੀਰਾਂ)
NEXT STORY