ਚੰਡੀਗੜ੍ਹ : ਹੁਣ ਕੈਨੇਡਾ 'ਚ ਵੱਸਣਾ ਆਸਾਨ ਹੋ ਚੁੱਕਾ ਹੈ ਕਿਉਂਕਿ ਇਸ ਲਈ ਇਕ ਨਵਾਂ ਇਮੀਗ੍ਰੇਸ਼ਨ ਨਿਯਮ ਲਾਗੂ ਹੋ ਚੁੱਕਾ ਹੈ। ਇਸ ਨਵੇਂ ਇਮੀਗ੍ਰੇਸ਼ਨ ਨਿਯਮ 'ਚ ਮੁੱਖ ਹੈ ਐਕਸਪ੍ਰੈਸ ਐਂਟਰੀ। ਇਸ ਐਂਟਰੀ ਰਾਹੀਂ ਸਕਿਲਡ ਵਰਕਰਾਂ ਨੂੰ ਉਨ੍ਹਾਂ ਦੇ ਦੇਸ਼ 'ਚ ਸਿਰਫ ਛੇ ਮਹੀਨੇ 'ਚ ਇਮੀਗ੍ਰੇਸ਼ਨ ਮਿਲ ਸਕੇਗੀ। ਪਹਿਲਾਂ ਇਸ ਕੰਮ ਲਈ ਕਾਫੀ ਸਮਾਂ ਲੱਗਦਾ ਸੀ। ਇਹ ਨਿਯਮ ਕੈਨੇਡਾ 'ਚ ਕੰਮ ਕਰਨ ਦੇ ਚਾਹਵਾਨ ਲੋਕਾਂ ਲਈ ਹੈ। ਇਹ ਵਿਵਸਥਾ ਇਸ ਸਾਲ ਹੀ ਲਾਗੂ ਕਰ ਦਿੱਤੀ ਗਈ ਹੈ।
ਐਕਸਪ੍ਰੇਸ਼ਨ ਐਂਟਰੀ ਲਈ ਬੇਨਤੀਕਰਤਾ ਨੂੰ ਕੈਨੇਡਾ ਸਰਕਾਰ ਸਾਹਮਣੇ ਇਕ ਐਕਸਪ੍ਰੇਸ਼ਨ ਆਫ ਇੰਟਰੈਸਟ ਜਮਾਂ ਕਰਵਾਉਣਾ ਹੋਵੇਗਾ। ਇਸ ਵਿਚ ਰਿਜ਼ਿਊਮ ਅਤੇ ਹੋਰ ਵੇਰਵੇ ਹੋਣਗੇ। ਜਿਸ ਨੂੰ ਇਕ ਡਾਟਾ ਬੇਸ 'ਚ ਪਾ ਦਿੱਤਾ ਜਾਵੇਗਾ। ਕੈਨੇਡਾ ਦੀਆਂ ਕੰਪਨੀਆਂ ਜਾਂ ਰੋਜ਼ਗਾਰ ਦੇਣ ਵਾਲੇ ਹੋਰ ਸੰਗਠਨ ਉਸ ਦੇ ਰਾਹੀਂ ਆਪਣੀ ਪਸੰਦ ਦੇ ਵਿਅਕਤੀ ਦਾ ਸਿਲੈਕਸ਼ਨ ਕਰ ਸਕਦੇ ਹਨ।
2013 'ਚ 33,000 ਭਾਰਤੀ ਕੈਨੇਡਾ 'ਚ ਵਸੇ। ਜਿਸ ਵਿਚੋਂ 55 ਫੀਸਦੀ ਵਪਾਰੀ ਅਤੇ ਆਰਥਿਕ ਕੈਟਾਗਿਰੀ 'ਚੋਂ ਹਨ। ਕੈਨੇਡਾ 'ਚ ਹਰ ਸਾਲ 12,000 ਲੋਕਾਂ ਨੂੰ ਪਰਮਾਨੈਂਟ ਵੀਜ਼ਾ ਦਿੱਤਾ ਜਾਂਦਾ ਹੈ। ਅਜਿਹੇ ਲੋਕਾਂ ਲਈ ਸ਼ਰਤ ਇਹ ਹੁੰਦੀ ਹੈ ਕਿ ਘੱਟੋ ਘੱਟ 12 ਮਹੀਨੇ ਕੋਈ ਪੇਸ਼ੇਵਾਰ ਕੰਮ ਕੀਤਾ ਹੋਵੇ। ਚੰਡੀਗੜ੍ਹ ਆਯੋਜਿਤ ਐਜੂਕੇਸ਼ਨ ਮੇਲੇ ਦੇ ਦੌਰਾਨ ਕੈਨੇਡੋਰ ਕਾਲਜ ਦੇ ਇੰਡੀਆ ਰਿਪ੍ਰਜ਼ੈਂਟਿਵ ਦਿਵਿਆ ਕੁਮਾਰ ਨੇ ਦੱਸਿਆ ਕਿ ਐਜੂਕੇਸ਼ਨ ਹੋਵੇ ਜਾਂ ਸਕਿਲਡ ਵਰਕਰ ਰਾਹੀਂ ਜ਼ਿਆਦਾਤਰ ਭਾਰਤੀ ਕੈਨੇਡਾ ਵੱਸਣ ਦਾ ਸਪਨਾ ਦੇਖਦੇ ਹਨ। ਅਜਿਹੀ ਸਥਿਤੀ 'ਚ ਉਨ੍ਹਾਂ ਲਈ ਐਕਸਪ੍ਰੈਸ ਐਂਟਰੀ ਇਕ ਚੰਗਾ ਮਾਧਿਅਮ ਹੈ।
ਕਰਜ਼ਾ ਲੈ ਕੇ ਕੀਤਾ ਸੀ ਕੰਮ ਸ਼ੁਰੂ, ਪਰ ਕਿਸਮਤ ਨੇ ਨਾ ਦਿੱਤਾ ਸਾਥ (ਵੀਡੀਓ)
NEXT STORY