ਗੁਜਰਾਤ- ਗੁਜਰਾਤ ਦੀ ਕੁੜੀ ਨੇ ਸਾਰਿਆਂ ਦਾ ਦਿਲ ਮੋਹ ਲਿਆ, ਜਦੋਂ ਉਸ ਦੇ ਹੱਥਾਂ ਨੇ ਕਮਾਲ ਕਰ ਦਿਖਾਇਆ। ਜੀ ਹਾਂ, ਸਟਾਰ ਪਲੱਸ ਚੈਨਲ 'ਤੇ ਪ੍ਰਸਾਰਤ ਹੋਣ ਵਾਲੇ ਰਿਐਲਿਟੀ ਸ਼ੋਅ 'ਮਾਸਟਰ ਸ਼ੈਫ ਇੰਡੀਆ-4' ਦੇ ਰਿਜ਼ਲਟ ਐਤਵਾਰ ਨੂੰ ਗਰੈਂਡ ਫਿਨਾਲੇ 'ਚ ਐਲਾਨ ਕੀਤੇ ਗਏ। ਇਸ ਵਿਚ ਯੂ. ਏ. ਈ. ਦੀ ਰਹਿਣ ਵਾਲੀ ਭਾਰਤੀ ਮੂਲ ਦੀ ਨਿਕਿਤਾ ਗਾਂਧੀ ਨੇ ਆਪਣੀ ਥਾਂ ਬਣਾਈ ਅਤੇ ਜੇਤੂ ਬਣੀ। ਉਨ੍ਹਾਂ ਨੂੰ ਇਨਾਮ ਵਜੋਂ ਇਕ ਕਰੋੜ ਰੁਪਏ ਅਤੇ ਗੋਲਡਨ ਸ਼ੈਫ ਕੋਟ ਵੀ ਦਿੱਤਾ ਗਿਆ। ਇਸ ਦੌਰਾਨ ਪ੍ਰੋਗਰਾਮ ਦੇ ਤਿੰਨੋਂ ਸੈਲੀਬ੍ਰਿਟੀ ਸੰਜੀਵ ਕਪੂਰ, ਵਿਕਾਸ ਖੰਨਾ ਅਤੇ ਰਣਵੀਰ ਬਰਾੜ ਵੀ ਮੌਜੂਦ ਰਹੇ। ਗਰੈਂਡ ਫਿਨਾਲੇ ਦਾ ਆਗਾਜ਼ ਪੂਰੇ ਧਮਾਲ ਨਾਲ ਹੋਇਆ।
ਆਓ ਜਾਣਦੇ ਹਾਂ ਨਿਕਿਤਾ ਬਾਰੇ-
ਮੂਲ ਰੂਪ ਤੋਂ ਗੁਜਰਾਤੀ ਨਿਕਿਤਾ ਗਾਂਧੀ ਦੁਬਈ ਵਿਚ ਸ਼ਾਕਾਹਾਰੀ ਰੈਸਟੋਰੈਂਟ ਚਲਾਉਂਦੀ ਹੈ। ਗੁਜਰਾਤ ਦੇ ਮੋਡਾਸਾ ਵਿਚ ਰਹਿਣ ਵਾਲੇ ਨਿਕਿਤਾ ਦੇ ਪਿਤਾ ਦਾ ਨਾਂ ਦਾਨਵੀਰ ਲੋਕਾਂ ਦੀ ਸੂਚੀ ਵਿਚ ਸ਼ੁਮਾਰ ਹੈ। ਨਿਕਿਤਾ ਦੀ ਇਸ ਜਿੱਤ 'ਤੇ ਉਨ੍ਹਾਂ ਦਾ ਪੂਰਾ ਪਰਿਵਾਰ ਖੁਸ਼ ਹੈ ਅਤੇ ਉਨ੍ਹਾਂ ਨੂੰ ਆਪਣੀ ਧੀ 'ਤੇ ਮਾਣ ਹੈ।
ਕੁਕਿੰਗ ਦਾ ਸ਼ੌਕ-
ਨਿਕਿਤਾ ਨੇ ਕੁਕਿੰਗ ਦੇ ਸ਼ੌਕ ਬਾਰੇ ਕਿਹਾ ਕਿ ਉਸ ਨੂੰ ਬਚਪਨ ਤੋਂ ਹੀ ਕੁਕਿੰਗ ਦਾ ਸ਼ੌਕ ਰਿਹਾ ਹੈ। ਇੰਨਾ ਹੀ ਨਹੀਂ ਉਹ ਦੁਬਈ 'ਚ 2010 'ਚ ਆਯੋਜਿਤ ਵੈਜ਼ੀਟੇਰੀਅਨ ਫੂਡ ਚੈਂਪੀਅਨਸ਼ਿਪ ਵੀ ਜਿੱਤ ਚੁੱਕੀ ਹੈ। ਉਸ ਦਾ ਕਹਿਣਾ ਹੈ ਕਿ ਰਸੋਈ 'ਚ ਮਾਂ ਨੂੰ ਖਾਣ ਬਣਾਉਂਦੇ ਹੀ ਉਸ ਨੂੰ ਇਹ ਸ਼ੌਕ ਲੱਗਾ ਅਤੇ ਉਸ ਨੇ ਆਪਣੇ ਹੱਥਾਂ ਦੇ ਜਾਦੂ ਨੂੰ ਸੱਚ ਕਰ ਦਿਖਾਇਆ।
ਰਾਹੁਲ ਮੇਰੇ ਪੁੱਤਾਂ ਵਰਗਾ : ਕੈਪਟਨ (ਵੀਡੀਓ)
NEXT STORY