ਮੁਜ਼ੱਫਰਨਗਰ- ਬਜ਼ੁਰਗ ਆਜ਼ਾਦੀ ਘੁਲਾਟੀਏ ਸੁਖਬੀਰ ਸਿੰਘ ਦਾ ਬੁਢਾਪੇ ਦੀਆਂ ਸਮੱਸਿਆਵਾਂ ਦੇ ਕਾਰਨ ਸ਼ਾਮਲੀ ਜ਼ਿਲੇ ਦੇ ਏਲਮ ਵਿਚ ਦਿਹਾਂਤ ਹੋ ਗਿਆ। ਉਹ 99ਵੇਂ ਸਾਲਾਂ ਦੇ ਸਨ। ਸਮਾਜਿਕ ਵਰਕਰਾਂ ਅਤੇ ਵੱਕਾਰੀ ਨਾਗਰਿਕਾਂ ਦੀ ਮੌਜੂਦਗੀ ਵਿਚ ਸੁਖਬੀਰ ਸਿੰਘ ਦੀ ਪਵਿੱਤਰ ਦੇਹ ਦਾ ਅੰਤਿਮ ਸੰਸਕਾਰ ਅੱਜ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਸਿੰਘ ਦੇ ਰਿਸ਼ਤੇਦਾਰ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਭਾਰਤ ਛੱਡੋ ਅੰਦੋਲਨ ਵਿਚ ਸਰਗਰਮ ਭੂਮਿਕਾ ਨਿਭਾਈ ਸੀ ਅਤੇ ਉਨ੍ਹਾਂ ਨੇ 1942 ਵਿਚ 'ਹਰ ਕੀ ਪੌੜੀ' 'ਤੇ ਤਿਰੰਗਾ ਝੰਡਾ ਲਹਿਰਾਇਆ ਸੀ, ਜਿਸ ਦੇ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸ ਸਮੇਂ ਉਹ ਹਰਿਦੁਆਰ ਦੇ ਰਿਸ਼ੀਕੁਲ ਕਾਲਜ ਦੇ ਵਿਦਿਆਰਥੀ ਸਨ।
ਖੱਟੜ ਦੇ ਸਾਹਮਣੇ ਬੋਲੇ ਬੀਰੇਂਦਰ, 'ਇੰਨਾ ਪਾਵਰਫੁਲ ਹੋਣਾ ਠੀਕ ਨਹੀਂ'
NEXT STORY