ਜੀਂਦ- ਕੇਂਦਰੀ ਪੇਂਡੂ ਵਿਕਾਸ ਮੰਤਰੀ ਬੀਰੇਂਦਰ ਸਿੰਘ ਨੇ ਹਰਿਆਣਾ 'ਚ ਤਕਰੀਬਨ 5 ਮਹੀਨੇ ਪਹਿਲਾਂ ਹੀ ਸੱਤਾ ਵਿਚ ਆਈ ਖੱਟੜ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ। ਸਿੰਘ ਨੇ ਐਤਵਾਰ ਨੂੰ ਉਚਾਨਾ 'ਚ ਆਯੋਜਿਤ ਇਕ ਜਨ ਸਭਾ ਵਿਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਮੌਜੂਦਗੀ ਵਿਚ ਸਰਕਾਰ ਵਿਰੁੱਧ ਜੰਮ ਕੇ ਵਰ੍ਹੇ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਇੰਨਾ ਪਾਵਰਫੁਲ ਹੋਣਾ ਵੀ ਠੀਕ ਨਹੀਂ ਹੈ।
ਇਕ ਚਪੜਾਸੀ ਦੇ ਤਬਾਦਲੇ ਲਈ ਵੀ ਮੁੱਖ ਮੰਤਰੀ ਦੀ ਮਨਜ਼ੂਰੀ ਲੈਣੀ ਪਵੇਗੀ। ਇਸ ਦਾ ਕੀ ਮਤਲਬ। ਵਿਧਾਇਕ ਅਤੇ ਮੰਤਰੀ ਵੀ ਜਨਤਾ ਪ੍ਰਤੀ ਜਵਾਬਦੇਹ ਹੈ। ਉਨ੍ਹਾਂ ਨੇ ਸੀ. ਐਮ. ਵਿੰਡੋ 'ਤੇ ਵੀ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਗਰੀਬ ਲੋਕਾਂ ਦਾ ਕੰਮ ਨਾ ਕਰਨਾ, ਭ੍ਰਿਸ਼ਟਾਚਾਰ ਤੋਂ ਵੱਡਾ ਜ਼ੁਰਮ ਹੈ। ਭ੍ਰਿਸ਼ਟ ਅਫਸਰਾਂ ਨੂੰ ਮੁਅੱਤਲ ਕਰਨ ਨਾਲ ਕੰਮ ਨਹੀਂ ਚਲੇਗਾ। ਇਸ ਲਈ ਵਿਵਸਥਾ ਬਦਲਣ ਦੀ ਲੋੜ ਹੈ।
ਨਕਸਲੀਆਂ ਨੇ ਵਾਹਨ ਉਡਾਇਆ, 4 ਜਵਾਨ ਸ਼ਹੀਦ
NEXT STORY