ਨਵੀਂ ਦਿੱਲੀ- ਨੇਤਾਜੀ ਸੁਭਾਸ਼ ਚੰਦਰ ਬੋਸ ਨਾਲ ਸੰਬੰਧਿਤ ਖੁਫੀਆ ਦਸਤਾਵੇਜ਼ ਦੇ ਕੁਝ ਹਿੱਸੇ ਮੀਡੀਆ ਵਿਚ ਆਉਣ ਦੇ ਬਾਅਦ ਉਠੇ ਵਿਵਾਦ ਦੇ ਬਾਰੇ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਅੱਜ ਕਿਹਾ ਕਿ ਮੋਦੀ ਸਰਕਾਰ ਨੇ ਕੋਈ ਦਸਤਾਵੇਜ਼ ਲੀਕ ਨਹੀਂ ਕੀਤਾ ਹੈ ਅਤੇ ਜੋ ਮੀਡੀਆ ਵਿਚ ਆਇਆ ਹੈ ਉਨ੍ਹਾਂ ਹਿੱਸਿਆਂ ਨੂੰ ਪਿਛਲੀ ਸਰਕਾਰ ਨੇ ਹੀ ਜਨਤਕ ਕੀਤਾ ਸੀ।
ਰਿਜਿਜੂ ਨੇ ਇਥੇ ਉਦਯੋਗ ਸੰਗਠਨ ਐਸੋਚੈਮ ਦੇ ਇਕ ਪ੍ਰੋਗਰਾਮ ਤੋਂ ਇਕ ਪਾਸੇ ਹਟ ਕੇ ਪੱਤਰਕਾਰਾਂ ਦੇ ਸਵਾਲਾਂ 'ਤੇ ਕਿਹਾ ਕਿ ਜੋ ਵੀ ਮੀਡੀਆ ਵਿਚ ਆਇਆ ਹੈ ਉਹ ਪਿਛਲੀ ਸਰਕਾਰ ਵਲੋਂ ਜਨਤਕ ਕੀਤੇ ਗਏ ਦਸਤਾਵੇਜ਼ਾਂ ਦਾ ਹਿੱਸਾ ਹੈ। ਗ੍ਰਹਿ ਰਾਜ ਮੰਤਰੀ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਕਿ ਕੇਂਦਰ ਸਰਕਾਰ ਸਾਬਕਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਦਿੱਖ ਖਰਾਬ ਕਰਨ ਲਈ ਜਾਣ-ਬੁੱਝ ਕੇ ਦਸਤਾਵੇਜ਼ ਲੀਕ ਕਰ ਰਹੀ ਹੈ।
ਪਰੇਸ਼ਾਨ ਕਿਸਾਨਾਂ ਨੂੰ ਕਦੋਂ ਮਦਦ ਮਿਲੇਗੀ- ਸ਼ਿਵਸੈਨਾ
NEXT STORY