ਨਵੀਂ ਦਿੱਲੀ/ਹੈਦਰਾਬਾਦ - ਸ਼ਿਵ ਸੈਨਾ ਨੇ ਐਤਵਾਰ ਨੂੰ ਆਪਣੇ ਮੁਖ ਪੱਤਰ 'ਸਾਮਨਾ' ਵਿਚ ਦੇਸ਼ ਦੇ ਮੁਸਲਮਾਨਾਂ ਨੂੰ ਉਨ੍ਹਾਂ ਦੇ ਵੋਟ ਪਾਉਣ ਦੇ ਅਧਿਕਾਰ ਨੂੰ ਖੋਹਣ ਦੀ ਮੰਗ ਕੀਤੀ। ਸ਼ਿਵ ਸੈਨਾ ਸੰਜੇ ਰਾਊਤ ਦੇ ਲੇਖ 'ਤੇ ਏ. ਆਈ. ਐੱਮ. ਆਈ. ਐੱਮ. ਮੁਖੀ ਅਸੁਦੀਨ ਓਵੈਸੀ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਸ਼ਿਵ ਸੈਨਾ ਵਿਚ ਹਿੰਮਤ ਹੈ ਤਾਂ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਜ਼ਕੀ-ਉਰ-ਲਖਵੀ ਵਿਰੁੱਧ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਤੋਂ ਵੀ ਵੋਟ ਦਾ ਅਧਿਕਾਰ ਖੋਹਣ ਬਾਰੇ ਲਿਖੇ।
ਓਵੈਸੀ ਨੇ ਨਾ ਸਿਰਫ ਵੋਟ ਪਾਉਣ ਦੇ ਅਧਿਕਾਰ ਖੋਹਣ ਦਾ ਮੁੱਦਾ ਉਠਾਇਆ, ਸਗੋਂ ਦੇਸ਼ ਵਿਚ ਕਾਨੂੰਨ ਵਿਵਸਥਾ 'ਤੇ ਵੀ ਸਵਾਲ ਉਠਾਏ। ਓਵੈਸੀ ਨੇ ਕਿਹਾ ਕਿ ਸ਼ਿਵ ਸੈਨਾ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ ਅਤੇ ਇਹੀ ਉਸ ਦਾ ਅਸਲੀ ਚਰਿੱਤਰ ਹੈ। ਓਵੈਸੀ ਨੇ ਕਿਹਾ ਕਿ ਦੇਸ਼ ਵਿਚ ਕਾਨੂੰਨ ਤਾਂ ਹੈ ਪਰ ਉਸ ਦੇ ਤਹਿਤ ਕਾਰਵਾਈ ਚੋਣਵੇਂ ਢੰਗ ਨਾਲ ਨਹੀਂ ਹੁੰਦੀ।
ਓਵੈਸੀ ਨੇ ਕਿਹਾ ਕਿ ਰਾਊਤ ਨੂੰ ਕਿਸੇ ਵੀ ਭਾਰਤੀ ਤੋਂ ਵੋਟ ਪਾਉਣ ਦੇ ਅਧਿਕਾਰ ਨੂੰ ਖੋਹਣ ਦੀ ਗੱਲ ਕਰਨ ਦਾ ਅਧਿਕਾਰ ਨਹੀਂ ਹੈ। ਮੁਸਲਮਾਨਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਹੈਦਰਾਬਾਦ ਦੇ ਸੰਸਦ ਮੈਂਬਰ ਓਵੈਸੀ ਨੇ ਕਿਹਾ ਕਿ ਕੱਟੜਵਾਦੀ ਹਿੰਦੂ² ਤਾਕਤਾਂ ਦਾ ਅਸਲੀ ਏਜੰਡਾ ਸਾਹਮਣੇ ਆ ਗਿਆ ਹੈ। ਉਨ੍ਹਾਂ ਦੀ ਵਿਚਾਰਧਾਰਾ ਹੈ ਕਿ ਨਫਰਤ ਫੈਲਾਈ ਜਾਵੇ। ਸ਼ਿਵ ਸੈਨਾ ਸਿਰਫ ਭਾਜਪਾ ਦੀ ਸਹਿਯੋਗੀ ਪਾਰਟੀ ਹੀ ਨਹੀਂ , ਸਗੋਂ ਸੱਤਾ ਵਿਚ ਵੀ ਹਿੱਸੇਦਾਰ ਹੈ। ਹੁਣ ਕੀ ਸੱਤਾਧਾਰੀ ਪਾਰਟੀ ਅਜਿਹੇ ਹੀ ਵਿਚਾਰਾਂ ਦੀ ਸਾਂਝੇਦਾਰੀ ਕਰੇਗੀ।
ਫਰਜ਼ੀ ਰਾਮ ਭਗਤਾਂ ਦੀ ਪਾਰਟੀ ਹੈ ਭਾਜਪਾ : ਸ਼ਿਵ ਸੈਨਾ (ਦੇਖੋ ਤਸਵੀਰਾਂ)
NEXT STORY