ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਆਪਣੇ ਇਕ ਹੁਕਮ ਵਿਚ ਕਿਹਾ ਹੈ ਕਿ ਜੇਕਰ ਕੋਈ ਅਣ-ਵਿਆਹਿਆ ਜੋੜਾ ਪਤੀ-ਪਤਨੀ ਵਾਂਗ ਰਹਿ ਰਿਹਾ ਹੈ ਤਾਂ ਉਹ ਕਾਨੂੰਨੀ ਤੌਰ 'ਤੇ ਮੈਰਿਡ ਮੰਨਿਆ ਜਾਵੇਗਾ। ਇਹੀ ਨਹੀਂ ਜੇਕਰ ਇਸ ਦੌਰਾਨ ਸਾਥੀ ਮਰਦ ਦੀ ਮੌਤ ਹੋ ਗਈ ਤਾਂ ਔਰਤ ਉਸ ਦੀ ਜਾਇਦਾਦ ਦੀ ਵਾਰਿਸ ਵੀ ਹੋਵੇਗੀ। ਸੁਪਰੀਮ ਕੋਰਟ ਦੇ ਜਸਟਿਸ ਐੱਮ. ਵਾਈ. ਇਕਬਾਲ ਅਤੇ ਜਸਟਿਸ ਅਮਿਤਾਭ ਰਾਏ ਦੇ ਬੈਂਚ ਨੇ ਕਿਹਾ ਕਿ ਲਗਾਤਾਰ ਸਰੀਰਕ ਸਬੰਧ ਬਣਾਉਣ ਵਾਲੇ ਜੋੜੇ ਨੂੰ ਵਿਆਹਿਆ ਹੀ ਮੰਨਿਆ ਜਾਵੇਗਾ। ਅਜਿਹੇ ਮਾਮਲੇ ਵਿਚ ਇਹ ਦੂਸਰੇ ਪੱਖ 'ਤੇ ਨਿਰਭਰ ਕਰੇਗਾ ਕਿ ਉਹ ਸਾਬਤ ਕਰੇ ਕਿ ਉਹ (ਕਪਲ) ਲੀਗਲੀ ਮੈਰਿਡ ਨਹੀਂ ਹੈ। ਬੈਂਚ ਨੇ ਕਿਹਾ ਜਦੋਂ ਕੋਈ ਮਰਦ ਅਤੇ ਔਰਤ ਲੰਬੇ ਸਮੇਂ ਤੱਕ ਨਾਲ ਰਹਿੰਦੇ ਹਨ ਤਾਂ ਅਜਿਹੇ ਕਈ ਫੈਸਲਿਆਂ ਵਿਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਕਾਨੂੰਨ ਬਿਨਾਂ ਵਿਆਹ ਦੇ ਨਾਲ ਰਹਿਣ ਦੇ ਵਿਰੁੱਧ ਹੈ ਜਦਕਿ ਵਿਆਹ ਦੇ ਪੱਖ ਵਿਚ ਰਹਿੰਦਾ ਹੈ। ਹਾਲਾਂਕਿ ਸਪੱਸ਼ਟ ਸਬੂਤ ਦੇ ਨਾਲ ਦੂਸਰਾ ਪੱਖ ਇਸ ਨੂੰ ਖਾਰਜ ਕਰ ਸਕਦਾ ਹੈ। ਕਾਨੂੰਨੀ ਤੌਰ 'ਤੇ ਰਿਲੇਸ਼ਨਸ਼ਿਪ ਨੂੰ ਖਤਮ ਕਰਨ ਦੀ ਮੰਗ ਕਰਨ ਵਾਲੀ ਪਾਰਟੀ 'ਤੇ ਕਾਫੀ ਬੋਝ ਹੁੰਦਾ ਹੈ। ਦੱਸ ਦਈਏ ਕਿ ਸੁਪਰੀਮ ਕੋਰਟ ਨੇ 2010 ਵਿਚ ਆਪਣੇ ਫੈਸਲੇ ਵਿਚ ਪਤੀ-ਪਤਨੀ ਦੇ ਤੌਰ 'ਤੇ ਨਾਲ ਰਹਿਣ ਵਾਲੇ ਜੋੜੇ ਦੇ ਮਾਮਲਿਆਂ ਵਿਚ ਔਰਤ ਨੂੰ ਪਤਨੀ ਦਾ ਅਧਿਕਾਰ ਦਿੱਤਾ ਹੈ।
126 ਹਲਕੇ ਲੜਾਕੂ ਜਹਾਜ਼ਾਂ ਦੀ ਖਰੀਦ 'ਤੇ ਸ਼ੱਕ ਦੇ ਬੱਦਲ
NEXT STORY