ਮੁੰਬਈ- ਮੁੰਬਈ 'ਚ ਇਕ ਵਾਰ ਫਿਰ ਅੱਤਵਾਦੀ 26/11 ਵਰਗੇ ਹਮਲੇ ਦੀ ਫਿਰਾਕ 'ਚ ਹਨ, ਜਿਸ ਕਾਰਨ ਆਈ. ਬੀ. ਨੇ ਅਲਰਟ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ, ਮੁੰਬਈ ਪੁਲਸ ਨੂੰ ਇਕ ਖੱਤ ਮਿਲਿਆ ਹੈ, ਜਿਸ ਅਨੁਸਾਰ 2 ਤੋਂ 3 ਮਹੀਨਿਆਂ ਦੇ ਅੰਦਰ ਮੁੰਬਈ 'ਚ ਵੱਡੇ ਪੈਮਾਨੇ 'ਤੇ ਹਮਲਾ ਹੋ ਸਕਦਾ ਹੈ। ਖੁਫੀਆ ਰਿਪੋਰਟ ਅਨੁਸਾਰ ਲਸ਼ਕਰ-ਏ-ਤੋਇਬਾ ਮੁੰਬਈ ਰੇਲਵੇ ਸਟੇਸ਼ਨ 'ਤੇ ਅੱਤਵਾਦੀ ਹਮਲਾ ਕਰ ਸਕਦਾ ਹੈ। ਇਸ ਲਈ ਸਟੇਸ਼ਨਾਂ 'ਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮੁੰਬਈ 'ਚ ਹਮਲੇ ਦੀ ਤਿਆਰੀ ਕਰ ਰਹੇ ਅੱਤਵਾਦੀਆਂ 'ਚ 10 ਤੋਂ 12 ਅੱਤਵਾਦੀ ਪਾਕਿਸਤਾਨ ਦੇ ਹਨ, ਜੋ ਮੁੰਬਈ ਦੇ ਹੋਟਲ ਅਤੇ ਰੇਲਵੇ ਸਟੇਸ਼ਨ ਨੂੰ ਨਿਸ਼ਾਨਾ ਬਣਾ ਸਕਦੇ ਹਨ। ਲਿਹਾਜਾ ਪੁਲਸ ਨੇ ਰੇਲਵੇ ਸਟੇਸ਼ਨ ਅਤੇ ਏਅਰਪੋਰਟ 'ਤੇ ਸੁਰੱਖਿਆ 'ਤੇ ਸੁਰੱਖਿਆ ਸਖਤ ਕਰ ਦਿੱਤੀ ਹੈ। ਇਸ ਤੋਂ ਇਲਾਵਾ ਸਾਰੇ ਹੋਟਲਾਂ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਕਿ ਅੱਤਵਾਦੀ ਆਪਣੀਆਂ ਯੋਜਨਾਵਾਂ ਨੂੰ ਅੰਜਾਮ ਨਾ ਦੇ ਸਕਣ।
ਸੰਪਤੀ ਖਾਤਰ ਰੱਬ ਵਰਗੀ ਮਾਂ ਨੂੰ ਜ਼ਿੰਦਾ ਸਾੜਿਆ
NEXT STORY