ਪੂਰਨੀਆ- ਬਿਹਾਰ 'ਚ ਪੂਰਨੀਆ ਜ਼ਿਲੇ ਦੇ ਰਘੁਵੰਸ਼ ਨਗਰ ਪੁਲਸ ਚੌਕੀ ਦੇ ਮੋਜਮਪੱਟੀ ਪਿੰਡ 'ਚ ਸੰਪਤੀ ਨੂੰ ਲੈ ਕੇ ਸੋਮਵਾਰ ਨੂੰ ਦੇਰ ਰਾਤ ਪੁੱਤਰ ਅਤੇ ਨੂੰਹ ਨੇ ਮਿਲ ਕੇ ਮਾਂ ਨੂੰ ਜ਼ਿੰਦਾ ਸਾੜ ਕੇ ਮਾਰ ਦਿੱਤਾ। ਪੁਲਸ ਸੂਤਰਾਂ ਨੇ ਦੱਸਿਆ ਕਿ ਮੋਜਮਪੱਟੀ ਪਿੰਡ ਵਾਸੀ 65 ਸਾਲਾ ਬਜ਼ੁਰਗ ਸਰਸਵਤੀ ਦੇਵੀ ਦਾ ਉਸ ਦੇ ਬੇਟੇ ਨਾਲ ਸੰਪਤੀ ਨੂੰ ਲੈ ਕੇ ਵਿਵਾਦ ਸੀ। ਇਸੇ ਨੂੰ ਲੈ ਕੇ ਸੋਮਵਾਰ ਦੀ ਰਾਤ ਔਰਤ ਦੇ ਪੁੱਤਰ ਰਵਿੰਦਰ ਯਾਦਵ ਨੇ ਆਪਣੀ ਪਤਨੀ ਫੁੱਲੋ ਦੇਵੀ ਨਾਲ ਮਿਲ ਕੇ ਪਹਿਲੇ ਸਰਸਵਤੀ ਦੇਵੀ ਨੂੰ ਕੁੱਟ-ਕੁੱਟ ਕੇ ਅੱਧ ਮਰਿਆ ਕਰ ਦਿੱਤਾ ਅਤੇ ਉਸ ਤੋਂ ਬਾਅਦ ਮਿੱਟੀ ਦਾ ਤੇਲ ਸੁੱਟ ਕੇ ਅੱਗ ਲਗਾ ਦਿੱਤੀ।
ਸੂਤਰਾਂ ਨੇ ਦੱਸਿਆ ਕਿ ਇਸ ਘਟਨਾ 'ਚ ਸਰਸਵਤੀ ਦੇਵੀ ਗੰਭੀਰ ਰੂਪ ਨਾਲ ਝੁਲਸ ਗਈ, ਜਿਸ ਨੂੰ ਇਲਾਜ ਲਈ ਪੂਰਨੀਆ ਸਦਰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਘਟਨਾ ਦੇ ਬਾਅਦ ਤੋਂ ਪੁੱਤਰ ਅਤੇ ਨੂੰਹ ਘਰ ਛੱਡ ਕੇ ਫਰਾਰ ਹਨ। ਜ਼ਿਕਰਯੋਗ ਹੈ ਕਿ ਸਰਸਵਤੀ ਦੇਵੀ ਨੇ ਪੁਲਸ ਕਮਿਸ਼ਨਰ ਅਮਿਤ ਕੁਮਾਰ ਸੱਤਿਆਰਥੀ ਦੇ ਜਨਤਾ ਦਰਬਾਰ 'ਚ ਪੁੱਤਰ ਅਤੇ ਨੂੰਹ ਦੇ ਖਿਲਾਫ ਕੁੱਟਮਾਰ ਅਤੇ ਤੰਗ ਕਰਨ ਦੀ ਸ਼ਿਕਾਇਤ ਦਰਜ ਕਰਵਾ ਰੱਖੀ ਸੀ।
ਕੇਜਰੀਵਾਲ ਦੀ 'ਆਪ' ਅੱਜ ਵੰਡ ਸਕਦੀ ਹੈ 2 ਹਿੱਸਿਆਂ 'ਚ
NEXT STORY