ਨਵੀਂ ਦਿੱਲੀ- ਕਾਂਗਰਸ ਨੇ ਆਮ ਆਦਮੀ ਪਾਰਟੀ 'ਚ ਚੱਲ ਰਹੇ ਘਮਾਸਾਨ ਨੂੰ ਅੱਜ ਪਾਰਟੀ ਦਾ ਆਂਤਰਿਕ ਮਾਮਲਾ ਦੱਸਿਆ ਪਰ ਕਿਹਾ ਕਿ ਜਿਨਾਂ ਮੁੱਦਿਆਂ 'ਤੇ ਉਸ ਨੂੰ ਦਿੱਲੀ 'ਚ ਸੱਤਾ ਸੌਂਪੀ ਗਈ ਹੈ ਉਸ 'ਤੇ ਜਨਤਾ ਉਸ ਤੋਂ ਜਵਾਬ ਮੰਗ ਰਹੀ ਹੈ।
ਕਾਂਗਰਸ ਦੇ ਸੀਨੀਅਰ ਨੇਤਾ ਅਜੇ ਮਾਕਨ ਨੇ ਪਾਰਟੀ ਦੀ ਰੈਗੂਲਰ ਮੀਟਿੰਗ 'ਚ ਕਿਹਾ ਕਿ ਆਮ ਆਦਮੀ ਪਾਰਟੀ ਦੇ ਅੰਦਰ ਘਮਾਸਾਨ ਮਚਿਆ ਹੋਇਆ ਹੈ ਜਿਸ ਕਾਰਨ ਪਾਰਟੀ 'ਚ ਆਂਤਰਿਕ ਬਿਖਰਾਅ ਦੀ ਸਥਿਤੀ ਬਣੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪਾਰਟੀ ਨੇ ਲੋਕਪਾਲ ਵਰਗੇ ਮੁੱਦਿਆਂ 'ਤੇ ਜਨਤਾ 'ਚ ਉਮੀਦ ਪੈਦਾ ਕੀਤੀ ਸੀ ਪਰ ਜਨਭਾਵਨਾ ਦੇ ਅਨੁਰੂਪ ਕੰਮ ਕਰਨ ਦੀ ਬਜਾਏ ਪਾਰਟੀ ਦੇ ਅੰਦਰ ਲੜਾਈ ਛਿੜੀ ਹੋਈ ਹੈ, ਜਿਸ ਕਾਰਨ ਪਾਰਟੀ ਟੁੱਟਣ ਦੀ ਕਗਾਰ 'ਤੇ ਹੈ। ਉਨ੍ਹਾਂ ਨੇ ਕਿਹਾ ਕਿ ਇਕ ਕਲੇਸ਼ ਕਾਰਨ ਲੋਕਾਂ ਦੀਆਂ ਉਮੀਦਾਂ 'ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ।
ਯੋਗਿੰਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਦੀ ਬੈਠਕ ਤੋਂ ਦੂਰ ਰਹੇ ਆਪ ਨੇਤਾ
NEXT STORY