ਲੰਡਨ- ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੂੰ ਚੋਣ ਮੁਹਿੰਮ ਦੌਰਾਨ ਕਿਸੇ ਵੱਡੇ ਪੱਤਰਕਾਰ ਜਾਂ ਨੇਤਾ ਨੇ ਨਹੀਂ ਸਗੋਂ ਭਾਰਤੀ ਮੂਲ ਦੀ ਇਕ 10 ਸਾਲਾ ਸਕੂਲੀ ਵਿਦਿਆਰਥਣ ਨੇ 'ਸਟੰਪ ਆਊਟ' ਕਰ ਦਿੱਤਾ। ਗ੍ਰੇਟਰ ਮੈਨਚੈਸਟਰ 'ਚ ਸਾਲਫੋਰਡ ਦੀ ਵਿਦਿਆਰਥਣ ਰੀਮਾ ਨੇ ਇਕ ਚੈਨਲ ਵਲੋਂ ਕਰਵਾਏ ਗਏ ਬੱਚਿਆਂ ਦੇ ਪ੍ਰੋਗਰਾਮ 'ਨਿਊਜ਼ਰਾਊਂਡ' 'ਚ ਪ੍ਰਧਾਨ ਮੰਤਰੀ ਕੋਲੋਂ ਪੁੱਛਿਆ ਕਿ 7 ਮਈ ਨੂੰ ਹੋਣ ਵਾਲੀਆਂ ਆਮ ਚੋਣਾਂ 'ਚ ਉਹ ਆਪਣੇ ਤੋਂ ਇਲਾਵਾ ਕਿਸ ਨੇਤਾ ਦੀ ਜਿੱਤ ਦੇਖਣਾ ਚਾਹੁਣਗੇ। 10 ਸਾਲ ਦੀ ਬੱਚੀ ਨੇ ਪੁੱਛਿਆ ਸੀ ਜੇ ਤੁਹਾਨੂੰ ਤੁਹਾਡੇ ਇਲਾਵਾ ਕਿਸੇ ਨੂੰ ਜਿੱਤ ਲਈ ਚੁਣਨਾ ਪਵੇ ਤਾਂ ਉਹ ਕੌਣ ਹੋਵੇਗਾ ਅਤੇ ਕਿਉਂ?
48 ਸਾਲਾ ਕੈਮਰਨ ਉਸ ਦੇ ਸਵਾਲ ਤੋਂ ਕਾਫੀ ਪ੍ਰੇਸ਼ਾਨ ਨਜ਼ਰ ਆਏ ਅਤੇ ਅਖੀਰ ਜਵਾਬ ਨਹੀਂ ਦੇ ਸਕੇ। ਸਵਾਲ ਸੁਣਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਹ ਜੇ ਮੈਂ ਇਕ ਨੇਤਾ ਚੁਣਾਂ? ਉਹ ਜੀਵਤ ਹੋਣੇ ਚਾਹੀਦੇ ਹਨ ਜਾਂ ਮ੍ਰਿਤ? ਉਨ੍ਹਾਂ ਨੇ ਕਿਹਾ ਕਿ ਜੇ ਮੈਂ ਸੋਚਦਾ ਕਿ ਕਿਸੇ ਹੋਰ ਨੂੰ ਚੋਣ ਜਿੱਤਣੀ ਚਾਹੀਦੀ ਹੈ, ਮੈਂ ਖੁਦ ਖੜ੍ਹਾ ਨਹੀਂ ਹੁੰਦਾ, ਇਸ ਲਈ ਮੈਂ ਇਸ ਸਵਾਲ ਦਾ ਜਵਾਬ ਨਹੀਂ ਦੇ ਸਕਦਾ ਕਿ ਮੈਂ ਹੋਰ ਕਿਸੇ ਦੀ ਜਿੱਤ ਦੇਖਣਾ ਚਾਹਾਂਗਾ।
ਅਮਰੀਕਾ 'ਚ ਹਵਾਈ ਪੱਟੀ ਤੋਂ ਤਿਲਕਿਆ ਜਹਾਜ਼ (ਦੇਖੋ ਤਸਵੀਰਾਂ)
NEXT STORY