ਹਿਊਸਟਨ, ਯੂਨਾਈਟਿਡ ਏਅਰਲਾਈਨਜ਼ ਦਾ ਇਕ ਜਹਾਜ਼ ਹਿਊਸਟਨ ਬੁਸ਼ ਇੰਟਰ ਕਾਂਟੀਨੈਂਟਲ ਹਵਾਈ ਅੱਡੇ 'ਤੇ ਉਤਰਦੇ ਸਮੇਂ ਗਿੱਲੀ ਹਵਾਈ ਪੱਟੀ ਤੋਂ ਤਿਲਕ ਕੇ ਦਲਦਲੀ ਹਿੱਸੇ ਵੱਲ ਚਲਾ ਗਿਆ। ਹਵਾਈ ਅੱਡਾ ਅਧਿਕਾਰੀਆਂ ਨੇ ਦੱਸਿਆ ਕਿ ਲਾਸ ਵੇਗਾਸ ਤੋਂ ਆ ਰਹੀ ਯੂਨਾਈਟਿਡ ਫਲਾਈਟ 1545 'ਚ 173 ਮੁਸਾਫਿਰ ਸਵਾਰ ਸਨ। ਇਹ ਘਟਨਾ ਸਥਾਨਕ ਸਮੇਂ ਅਨੁਸਾਰ ਸਵੇਰੇ 5.30 ਵਜੇ ਵਾਪਰੀ। ਉਨ੍ਹਾਂ ਦੱਸਿਆ ਕਿ ਜਹਾਜ਼ 'ਚ ਸਵਾਰ ਚਾਲਕ ਟੀਮ ਦੇ 6 ਮੈਂਬਰਾਂ ਸਮੇਤ ਸਾਰੇ ਮੁਸਾਫਿਰ ਠੀਕ-ਠਾਕ ਹਨ।
ਮੋਦੀ, ਕੇਜਰੀਵਾਲ ਟਾਈਮ ਦੇ 100 ਪ੍ਰਭਾਵਸ਼ਾਲੀ ਲੋਕਾਂ 'ਚ
NEXT STORY