ਵਾਸ਼ਿੰਗਟਨ - ਅਮਰੀਕਾ ਦੀ ਸੰਘੀ ਅਦਾਲਤ ਦੇ ਇਕ ਜੱਜ ਨੇ 2007 ਵਿਚ ਬਗਦਾਦ ਵਿਚ 14 ਨਿਹੱਥੇ ਇਰਾਕੀ ਨਾਗਰਿਕਾਂ ਦੀ ਹੱਤਿਆ ਲਈ ਅਮਰੀਕੀ ਸੁਰੱਖਿਆ ਏਜੰਸੀ 'ਬਲੈਕ ਵਾਟਰ' ਦੇ 4 ਸਾਬਕਾ ਸੁਰੱਖਿਆ ਕਰਮਚਾਰੀਆਂ ਨੂੰ ਦੋਸ਼ੀ ਠਹਿਰਾਉਂਦਿਆਂ ਇਕ ਸਾਬਕਾ ਸੁਰੱਖਿਆ ਕਰਮਚਾਰੀ ਨੂੰ ਉਮਰ ਕੈਦ ਅਤੇ ਹੋਰ 3 ਨੂੰ 30 ਸਾਲ ਦੀ ਸਜ਼ਾ ਸੁਣਾਈ ਹੈ। ਜਸਟਿਸ ਰਾਇਸ ਲੈਂਬਰਥ ਨੇ ਨਿਕੋਲਸ ਸਲੈਟਨ ਨੂੰ ਬਗਦਾਦ ਚੌਰਾਹੇ 'ਤੇ ਇਰਾਕੀ ਨਾਗਰਿਕਾਂ ਦੀ ਹੱਤਿਆ ਵਿਚ ਦੋਸ਼ੀ ਪਾਏ ਜਾਣ 'ਤੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਬਲੈਕ ਵਾਟਰ ਦੇ 3 ਹੋਰ ਸੁਰੱਖਿਆ ਕਰਮਚਾਰੀਆਂ ਪਾਲ ਏ ਸਲਾ, ਈਵਾਨ ਐੱਸ ਲਿਬਰਟੀ ਅਤੇ ਡਸਟਿਨ ਐਲ ਹਰਡ ਨੂੰ ਵੀ ਦੋਸ਼ੀ ਮੰਨਦਿਆਂ 30 ਸਾਲ ਕੈਦ ਦੀ ਸਜ਼ਾ ਸੁਣਾਈ ਗਈ।
ਪਾਕਿ 'ਚ ਹਵਾਈ ਹਮਲਿਆਂ 'ਚ 6 ਅੱਤਵਾਦੀ ਮਰੇ
NEXT STORY