ਲੰਡਨ— ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਟੀਚਰ ਨੂੰ ਬਲੈਕਬੋਰਡ ਦੀ ਲੋੜ ਹੁੰਦੀ ਹੈ। ਪਰ ਇਕ ਅਜਿਹੀ ਟੀਚਰ ਵੀ ਹੈ ਜਿਸ ਨੂੰ ਸਿ ਦੀ ਲੋੜ ਨਹੀਂ ਪੈਂਦੀ। ਕਿਉਂਕਿ ਇਸ ਦਾ ਸਰੀਰ ਹੀ ਬਲੈਕਬੋਰਡ ਦਾ ਕੰਮ ਕਰਦਾ ਹੈ। ਯੂਨੀਵਰਸਿਟੀ ਆਫ ਈਸਟ ਏਂਜਿਲਾ 'ਚ ਫਾਰਮੈਸੀ ਲੈਕਚਰਾਰ ਦੇ ਤੌਰ 'ਤੇ ਕੰਮ ਕਰਨ ਵਾਲੀ 31 ਸਾਲਾ ਡਾ. ਜਾਏ ਵਾਲੇਰ ਆਪਣੇ ਸਟੂਡੈਂਟਸ ਨੂੰ ਇਸੇ ਤਰ੍ਹਾਂ ਪੜ੍ਹਾ ਰਹੀ ਹੈ। ਆਪਣੀ ਇਸ ਖੂਬੀ ਦੇ ਚਲਦੇ ਉਹ ਸਾਰੇ ਸਟੂਡੈਂਟਸ ਦੀ ਫੇਵਰੇਟ ਟੀਚਰ ਹਨ।
ਦਰਅਸਲ ਵਾਲੇਰ ਨੂੰ ਡੈਰਮਾਟੋਗ੍ਰਾਫੀਆ ਨਾਂ ਦੀ ਬੀਮਾਰੀ ਹੈ ਜਿਸ ਕਾਰਨ ਉਹ ਆਪਣੀ ਬਾਡੀ 'ਤੇ ਦਬਾਅ ਬਣਾ ਕੇ ਜੋ ਵੀ ਲਿਖਦੀ ਹੈ ਉਹ ਤੁਰੰਤ ਉਭਰ ਆਉਂਦਾ ਹੈ। ਫਾਰਮੈਸੀ ਸਬਜੈਕਟ ਦੀ ਲੇਕਚਰਾਰ ਵਾਲੇਰ ਨੇ ਆਪਣੀ ਇਸ ਬੀਮਾਰੀ ਦੀ ਵਰਤੋਂ ਅਜੀਬ ਤਰੀਕੇ ਲਈ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਆਪਣੀ ਬਾਡੀ ਨੂੰ ਹੀ ਬਲੈਕਬੋਰਡ ਦੇ ਰੂਪ 'ਚ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ।
100 ਤੋਂ ਜ਼ਿਆਦਾ ਡਾਇਗ੍ਰਾਮ ਬਣਾ ਲੈਂਦੀ ਹੈ
ਵਾਲੇਰ ਦੀ ਸਕਿਨ ਅਜਿਹੀ ਹੈ ਕਿ ਉਸ 'ਤੇ ਲਕੜੀ ਦੀ ਇਕ ਪੈਨਸਿਲ ਵਰਗੀ ਛੜੀ ਨਾਲ ਕੁਝ ਵੀ ਲਿਖਦੀ ਹੈ ਤਾਂ ਉਹ ਸਾਫ ਦਿਖਾਈ ਦੇਣ ਲੱਗਦਾ ਹੈ। ਇਸ ਦੇ ਚਲਦੇ ਕਲਾਸ 'ਚ ਉਹ ਸਟੂਡੈਂਟਸ ਦੇ ਕਈ ਸਵਾਲਾਂ ਨੂੰ ਲੈ ਕੇ ਡਾਇਗ੍ਰਾਮ ਤੱਕ ਆਪਣੀ ਬਾਡੀ 'ਤੇ ਬਣਾ ਦਿੰਦੀ ਹੈ। ਸਬਜੈਕਟ ਮੁਤਾਬਕ ਸਟੂਡੈਂਟਸ ਨੂੰ ਰੋਜ਼ 100 ਤੋਂ ਜ਼ਿਆਦਾ ਡਾਇਗ੍ਰਾਮ ਬਣਾ ਕੇ ਸਮਝਾਉਣਾ ਹੁੰਦਾ ਹੈ ਜਿਨ੍ਹਾਂ 'ਚੋਂ ਜ਼ਿਆਦਾਤਰ ਉਹ ਆਪਣੀ ਬਾਡੀ 'ਤੇ ਹੀ ਬਣਾ ਕੇ ਸਮਝਾ ਦਿੰਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਬਾਅਦ 'ਚ ਉਹ ਸਾਰੇ ਡਾਇਗ੍ਰਾਮ ਗਾਇਬ ਵੀ ਹੋ ਜਾਂਦੇ ਹਨ।
ਕਦੇ ਜਿਨ੍ਹਾਂ ਦੇ ਗੁਲਾਮ ਸਨ, ਅੱਜ ਉਨ੍ਹਾਂ ਦੀਆਂ ਮੂਰਤੀ ਤੋੜ ਰਹੇ ਨੇ ਕਾਲੇ ਅਫਰੀਕੀ (ਦੇਖੋ ਤਸਵੀਰਾਂ)
NEXT STORY