ਦੱਖਣੀ ਅਫਰੀਕਾ— ਦੱਖਣੀ ਅਫਰੀਕਾ 'ਚ ਪਿਛਲੇ ਇਕ ਹਫਤੇ 'ਚ ਬ੍ਰਿਟਿਸ਼ ਉਪਨਿਵੇਸ਼ਵਾਦ ਦਾ ਪ੍ਰਤੀਕ ਰਹੀਆਂ ਕੁਝ ਮੂਰਤੀਆਂ ਨੂੰ ਹਟਾਉਣ ਅਤੇ ਉਨ੍ਹਾਂ 'ਤੇ ਹਮਲਿਆਂ ਦੀਆਂ ਖਬਰਾਂ ਲਗਾਤਾਰ ਸੁਰਖੀਆਂ ਬਣੀਆਂ ਹੋਈਆਂ ਹਨ। ਦੱਖਣੀ ਅਫਰੀਕਾ 'ਤੇ ਲੰਬੇ ਸਮੇਂ ਤੱਕ ਬ੍ਰਿਟੇਨ ਨੇ ਰਾਜ ਕੀਤਾ ਅਤੇ ਸ਼ਾਸਨ ਨੂੰ ਸਥਾਪਿਤ ਕਰਨ 'ਚ ਮਹੱਤਵਪੂਰਨ ਰਹੇ ਲੋਕਾਂ ਦੀਆਂ ਮੂਰਤੀਆਂ ਅੱਜ ਵੀ ਦੱਖਣੀ ਅਫਰੀਕਾ ਦੇ ਕਈ ਪ੍ਰਮੁੱਖਾ ਸਥਾਨਾਂ 'ਤੇ ਲੱਗੀਆਂ ਹੋਈਆਂ ਹਨ।
ਪਿਛਲੇ ਕੁਝ ਸਮੇਂ 'ਚ ਅਫਰੀਕੀ ਨੌਜਵਾਨਾਂ ਦਾ ਗੁੱਸਾ ਇਨ੍ਹਾਂ ਮੂਰਤੀਆਂ 'ਤੇ ਨਿਕਲ ਰਿਹਾ ਹੈ। ਕਵੀਨ ਵਿਕਟੋਰੀਆ ਦੀ ਮੂਰਤੀ 'ਤੇ ਰੰਗ ਸੁੱਟਣ ਤੋਂ ਲੈ ਕੇ ਬ੍ਰਿਟਿਸ਼ ਫੌਜੀ ਦੀ ਮੂਰਤੀ ਡੇਗਣ ਵਰਗੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਇਹ ਹੀ ਨਹੀਂ ਇਸ ਦੌਰਾਨ ਮਹਾਤਮਾਗਾਂਧੀ ਸਮੇਤ ਕਈ ਅਜਿਹੀਆਂ ਮੂਰਤੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਜੋ ਬ੍ਰਿਟਿਸ਼ ਰਾਜ ਦੇ ਖਿਲਾਫ ਸਨ।
ਵਿਦਿਆਰਥੀਆਂ ਦੇ ਵਿਰੋਧ ਤੋਂ ਬਾਅਦ ਹਟਾਈ ਗਈ ਸੇਸਿਲ ਜਾਨ ਰੋਡਰਸ ਦੀ ਮੂਰਤੀ
9 ਅਪ੍ਰੈਲ ਨੂੰ ਯੂਨੀਵਰਸਿਟੀ ਆਫ ਕੇਪ ਟਾਊਨ 'ਚੋਂ ਬ੍ਰਿਟਿਸ਼ ਖਦਾਨ ਵਪਾਰੀ ਰਾਜਨੇਤਾ ਜਾਨ ਰੋਡਰਸ ਦੀ ਮੂਰਤੀ ਕ੍ਰੇਨ ਨਾਲ ਹਟਾਈ ਗਈ। ਇਸ ਦੌਰਾਨ ਕਾਲੇ ਵਿਦਿਆਰਥੀਆਂ ਨੇ ਜੰਮ ਕੇ ਜਸ਼ਨ ਮਨਾਇਆ। ਪਿਛਲੇ ਇਕ ਮਹੀਨੇ ਤੋਂ ਇਸ ਮੂਰਤੀ ਨੂੰ ਹਟਾਉਣ ਲਈ ਵਿਦਿਆਰਥੀ ਮੁਹਿੰਮ ਚਲਾ ਰਹੇ ਸਨ ਜਿਸ ਤੋਂ ਬਾਅਦ 1934 'ਚ ਲਗਾਈ ਗਈ ਇਸ ਪਿੱਤਲ ਦੀ ਮੂਰਤੀ ਨੂੰ ਹਟਾਉਣ ਦਾ ਫੈਸਲਾ ਲੈਣਾ ਪਿਆ। ਰੋਡਰਸ ਦੀ ਮੂਰਤੀ ਹਟਾਉਣ ਤੋਂ ਬਾਅਦ ਇਹ ਸਿਲਸਿਲਾ ਸ਼ੁਰੂ ਹੋਇਆ ਅਤੇ ਇਕ ਤੋਂ ਬਾਅਦ ਇਕ ਮੂਰਤੀਆਂ 'ਤੇ ਹਮਲੇ ਕੀਤੇ ਗਏ।
ਸਰਕਾਰ ਦਾ ਸਮਰਥਨ
ਯੂਨੀਵਰਸਿਟੀ ਆਫ ਕੈਪਟਾਊਨ 'ਚੋਂ ਹਟਾਈ ਗਈ ਰੋਡਰਸ ਦੀ ਮੂਰਤੀ ਨੂੰ ਸਰਕਾਰ ਦਾ ਸਮਰਥਨ ਮਿਲਿਆ। ਦੱਖਣੀ ਅਫਰੀਕਾ ਦੇ ਕਲਾ ਅਤੇ ਸੱਭਿਆਚਾਰ ਮੰਤਰਾਲੇ ਦੇ ਬੁਲਾਰੇ ਮੁਤਾਬਕ ਉਹ ਲੋਕ ਉਪਨਿਵੇਸ਼ਕ ਪ੍ਰਤੀਕਾਂ ਮੂਰਤੀਆਂ 'ਤੇ ਮੰਥਨ ਕਰ ਰਹੇ ਹਨ ਅਤੇ ਸਰਕਾਰ ਇਸ 'ਤੇ ਛੇਤੀ ਹੀ 'ਅਧਿਕਾਰਤ ਫੈਸਲਾ' ਲਵੇਗੀ।
ਮੋਦੀ ਦੇ ਕੈਨੇਡਾ ਦੌਰੇ ਤੋਂ ਪਹਿਲਾਂ ਪੈਦਾ ਹੋਈ ਅੜਚਣ (ਦੇਖੋ ਤਸਵੀਰਾਂ)
NEXT STORY