ਨਵੀਂ ਦਿੱਲੀ- ਗੱਲ ਚਾਹੇ ਸਿਆਸਤ ਦੀ ਹੋਵੇ ਜਾਂ ਕਿਸੇ ਪਾਰਟੀ ਨਾਲ ਜੁੜਨ ਦੀ। ਸਾਡੇ ਨੇਤਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿਚ ਬਣੇ ਰਹਿੰਦੇ ਹਨ। ਪਿਛਲੇ ਦਿਨੀਂ ਬਾਲੀਵੁੱਡ ਸਟਾਰ ਅਮਿਤਾਭ ਬੱਚਨ ਦੀ ਭਤੀਜੀ ਦੇ ਰਿਸੈਪਸ਼ਨ ਪਾਰਟੀ ਵਿਚ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਦੀ ਬੇਟੀ ਪ੍ਰਿਅੰਕਾ ਵਾਰਡਾ ਪੁੱਜੀ। ਇਸ ਰਿਸੈਪਸ਼ਨ ਪਾਰਟੀ 'ਚ ਮਜ਼ੇਦਾਰ ਗੱਲ ਇਹ ਰਹੀ ਕਿ ਪ੍ਰਿਅੰਕਾ ਵਾਰਡਾ ਆਪਣੀ ਦਾਦੀ ਇੰਦਰਾ ਗਾਂਧੀ ਦੀ ਸਾੜ੍ਹੀ ਵਿਚ ਨਜ਼ਰ ਆਈ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਤਕਰੀਬਨ 50 ਸਾਲ ਪੁਰਾਣੀ ਸਾੜ੍ਹੀ ਪਹਿਨਣੀ ਹੋਈ ਸੀ। ਬੱਚਨ ਪਰਿਵਾਰ ਵਲੋਂ ਦਿੱਲੀ ਦੇ ਫਾਰਮ ਹਾਊਸ 'ਚ ਆਯੋਜਿਤ ਰਿਸੈਪਸ਼ਨ 'ਚ ਪ੍ਰਿਅੰਕਾ ਆਪਣੇ ਪਤੀ ਰਾਬਰਟ ਵਾਡਰਾ ਨਾਲ ਪਹੁੰਚੀ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਅਮਿਤਾਭ ਬੱਚਨ ਦੇ ਭਰਾ ਅਜਿਤਾਭ ਬੱਚਨ ਦੀ ਬੇਟੀ ਨੈਨਾ ਅਤੇ ਅਦਾਕਾਰ ਕੁਣਾਲ ਦੇ ਵਿਆਹ ਦੀ ਦਿੱਲੀ ਵਿਚ ਪਾਰਟੀ ਸੀ। ਜਿੱਥੇ ਬੱਚਨ ਪਰਿਵਾਰ ਨੇ ਕਰੀਬੀਆਂ ਅਤੇ ਕਈ ਮਸ਼ਹੂਰ ਹਸਤੀਆਂ ਨੂੰ ਸੱਦਾ ਦਿੱਤਾ ਸੀ। ਇਸ ਦੌਰਾਨ ਕਈ ਲੋਕਾਂ ਨੇ ਨੋਟਿਸ ਕੀਤਾ ਕਿ ਪ੍ਰਿਅੰਕਾ ਨੇ ਉਹ ਸਾੜ੍ਹੀ ਪਹਿਨਣੀ ਸੀ, ਜੋ ਕਿ ਇੰਦਰਾ ਗਾਂਧੀ ਨੇ 1966 ਵਿਚ ਅਮਰੀਕੀ ਯਾਤਰਾ ਦੌਰਾਨ ਪਹਿਨਣੀ ਸੀ। ਅਮਰੀਕਾ ਵਿਚ ਰਾਸ਼ਟਰਪਤੀ ਲੇਂਡਨ ਬੀ ਜਾਨਸਨ ਵਲੋਂ ਦਿੱਤੇ ਗਏ ਡਿਨਰ ਦੌਰਾਨ ਇੰਦਰਾ ਗਾਂਧੀ ਇਸ ਸਾੜ੍ਹੀ 'ਚ ਨਜ਼ਰ ਆਈ ਸੀ। ਬੱਚਨ ਅਤੇ ਗਾਂਧੀ ਪਰਿਵਾਰ ਦਰਮਿਆਨ ਕਈ ਦਹਾਕਿਆਂ ਤੋਂ ਡੂੰਘੀ ਦੋਸਤੀ ਹੈ।
ਹੁਣ ਲਾਲ ਕ੍ਰਿਸ਼ਨ ਅਡਵਾਨੀ ਹੋਏ 'ਲਾਪਤਾ', ਲੱਗੇ ਪੋਸਟਰ
NEXT STORY