ਅਹਿਮਦਾਬਾਦ- ਗੁਜਰਾਤ ਦੇ ਗਾਂਧੀਨਗਰ ਲੋਕ ਸਭਾ ਖੇਤਰ 'ਚ ਬੁੱਧਵਾਰ ਨੂੰ ਕੁਝ ਅਜਿਹੇ ਪੋਸਟਰ ਲੱਗੇ ਦੇਖੇ ਗਏ, ਜਿਨ੍ਹਾਂ 'ਚ ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਨੂੰ 'ਲਾਪਤਾ' ਦੱਸਿਆ ਗਿਆ ਹੈ। ਅਡਵਾਨੀ ਇਸ ਖੇਤਰ ਤੋਂ ਸੰਸਦ ਮੈਂਬਰ ਹਨ। ਇਸੇ ਤਰ੍ਹਾਂ ਪੋਸਟਰ ਉੱਤਰ ਪ੍ਰਦੇਸ਼ ਦੇ ਅਮੇਠੀ 'ਚ ਵੀ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਲੈ ਕੇ ਲੱਗੇ ਸਨ। ਰਾਹੁਲ ਅਮੇਠੀ ਤੋਂ ਸੰਸਦ ਮੈਂਬਰ ਹਨ। ਅਡਵਾਨੀ ਵਾਲੇ ਪੋਸਟਰ 'ਚ ਆਮ ਆਦਮੀ ਪਾਰਟੀ ਦਾ ਨਾਂ ਲਿਖਿਆ ਹੈ, ਹਾਲਾਂਕਿ 'ਆਪ' ਨੇ ਇਸ ਤਰ੍ਹਾਂ ਦੇ ਪੋਸਟਰ ਲਗਾਉਣ ਤੋਂ ਇਨਕਾਰ ਕੀਤਾ ਹੈ। 'ਆਪ' ਦੀ ਗੁਜਰਾਤ ਇਕਾਈ ਦੇ ਆਗੂ ਸੁਖਦੇਵ ਪਟੇਲ ਨੇ ਕਿਹਾ ਕਿ ਪੋਸਟਰ ਲਗਾਉਣ ਦੇ ਪਿੱਛੇ ਭਾਜਪਾ ਦੇ ਅਡਵਾਨੀ ਵਿਰੋਧੀ ਗੁਟ ਦਾ ਹੱਥ ਹੋ ਸਕਦਾ ਹੈ। ਹਿੰਦੀ ਭਾਸ਼ਾ 'ਚ ਲਗਾਏ ਗਏ ਇਨ੍ਹਾਂ ਪੋਸਟਰਾਂ 'ਚ ਕਿਹਾ ਗਿਆ ਹੈ,''ਗਾਂਧੀਨਗਰ ਤੋਂ ਸੰਸਦ ਮੈਂਬਰ ਲਾਲਕ੍ਰਿਸ਼ਨ ਅਡਵਾਨੀ ਪਿਛਲੇ ਕੁਝ ਸਾਲਾਂ ਤੋਂ ਲਾਪਤਾ ਹਨ।
ਗਾਂਧੀਨਗਰ ਦੇ ਅਸੀਂ ਸਾਰੇ ਵਾਸੀਆਂ ਨੇ ਉਨ੍ਹਾਂ ਨੂੰ ਸ਼ਹਿਰ 'ਚ ਕਦੇ ਨਹੀਂ ਦੇਖਿਆ। ਅਸੀਂ ਸਾਰੇ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਾਂ ਅਤੇ ਆਪਣੀਆਂ ਸਮੱਸਿਆਵਾਂ ਬਾਰੇ ਦੱਸਣਾ ਚਾਹੁੰਦੇ ਹਾਂ। ਜੇਕਰ ਕਿਸੇ ਨੂੰ ਉਹ ਗਾਂਧੀਨਗਰ 'ਚ ਮਿਲੇ ਤਾਂ ਕ੍ਰਿਫਾ ਸਾਨੂੰ ਸੂਚਿਤ ਕਰੋ। 'ਆਪ'- ਗਾਂਧੀਨਗਰ।'' ਪਟੇਲ ਨੇ ਕਿਹਾ,''ਗਾਂਧੀਨਗਰ 'ਚ ਸਾਡੇ ਸੋਇਮ ਸੇਵੀਆਂ ਨੂੰ ਇਸ ਬਾਰੇ ਮੀਡੀਆ ਰਾਹੀਂ ਪਤਾ ਲੱਗਾ। 'ਆਪ' ਇਸ ਤਰ੍ਹਾਂ ਦੀਆਂ ਹਰਕਤਾਂ 'ਚ ਸ਼ਾਮਲ ਹੈ। ਇਹ ਸਾਡੇ ਕੰਮਕਾਰ ਦਾ ਤਰੀਕਾ ਨਹੀਂ ਹੈ। ਇਹ ਭਾਜਪਾ ਨੇ ਉਨ੍ਹਾਂ ਲੋਕਾਂ ਦਾ ਕੰਮ ਹੋ ਸਕਦਾ ਹੈ, ਜੋ ਪਾਰਟੀ ਦੇ ਮੰਚ 'ਤੇ ਆਪਣਾ ਅਪ੍ਰੰਨਤਾ ਜ਼ਾਹਰ ਨਹੀਂ ਕਰ ਸਕਦੇ।'' ਭਾਜਪਾ ਨੇਤਾਵਾਂ ਨੇ ਇਸ ਤੋਂ ਇਨਕਾਰ ਕੀਤਾ ਕਿ ਪਾਰਟੀ ਨਾਲ ਜੁੜੇ ਕਿਸੇ ਵਿਅਕਤੀ ਨੇ ਪੋਸਟਰ ਲਗਾਇਆ ਹੋਵੇਗਾ।
ਮਾਂ ਰੋ-ਰੋ ਕਹਿੰਦੀ ਉਠ ਵੇ ਪੁੱਤਰਾ ਤੇਰੀ ਬਾਰਾਤ ਜਾਣੀ ਹੈ, ਸਿਹਰਾ ਬੰਨ੍ਹ (ਦੇਖੋ ਤਸਵੀਰਾਂ)
NEXT STORY