ਮੋਗਾ (ਪਵਨ ਗਰੋਵਰ, ਆਜ਼ਾਦ) - ਅੱਜ ਦੇਰ ਸ਼ਾਮ ਇਥੇ ਇਕ ਪ੍ਰਵਾਸੀ ਵਿਅਕਤੀ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੈਨੇਡਾ ਨਿਵਾਸੀ ਹਰਿੰਦਰ ਸਿੰਘ (46) ਜਿਸ ਨੂੰ ਉਸ ਦੀ ਰਿਸ਼ਤੇ 'ਚ ਲੱਗਦੀ ਭਰਜਾਈ ਬਰਜਿੰਦਰ ਕੌਰ ਵਿਧਵਾ ਪਰਮਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਵਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਿੰਦਰ ਸਿੰਘ ਸਰਾਂ ਪੁੱਤਰ ਸੁਰਜੀਤ ਸਿੰਘ ਨਿਵਾਸੀ ਅਪੈਕਸ ਕਾਲੋਨੀ ਦੁਸਾਂਝ ਰੋਡ ਮੋਗਾ ਜੋ ਕਿ ਲਗਭਗ 25 ਵਰ੍ਹੇ ਪਹਿਲਾਂ ਪਰਿਵਾਰ ਸਮੇਤ ਕੈਨੇਡਾ ਚਲਾ ਗਿਆ ਸੀ ਅਤੇ ਉਸ ਦਾ ਆਪਣੇ ਸ਼ਰੀਕੇ ਵਿਚ ਜ਼ਮੀਨੀ ਵਿਵਾਦ ਚੱਲਦਾ ਸੀ।
ਉਕਤ ਜ਼ਮੀਨੀ ਵਿਵਾਦ ਸੰਬੰਧੀ ਹਰਿੰਦਰ ਸਿੰਘ ਨੇ ਐੱਨ. ਆਰ. ਆਈ. ਪੁਲਸ ਨੂੰ ਲਿਖਤੀ ਦਰਖਾਸਤ ਦੇ ਕੇ ਇਨਸਾਫ ਦੀ ਗੁਹਾਰ ਲਗਾਈ ਸੀ, ਜਿਸ 'ਚ ਉਸ ਨੇ ਆਪਣੀ ਭਰਜਾਈ ਖਿਲਾਫ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਭਰਜਾਈ ਨੇ ਕਥਿਤ ਤੌਰ 'ਤੇ ਜਾਅਲੀ ਵਸੀਅਤ ਕਰਵਾ ਕੇ ਉਨ੍ਹਾਂ ਦੀ ਮਾਲਕੀਅਤ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਜਦੋਂ ਪ੍ਰਵਾਸੀ ਭਾਰਤੀ ਆਪਣੀ ਜ਼ਮੀਨ 'ਚ ਬੀਜੀ ਕਣਕ ਦੀ ਕਟਾਈ ਕਰ ਰਿਹਾ ਸੀ ਤਾਂ ਉਥੇ ਉਸ ਦੀ ਭਰਜਾਈ ਆਪਣੇ 2 ਸਾਥੀਆਂ ਕੁਲਦੀਪ ਸਿੰਘ ਉਰਫ ਕੀਪਾ ਅਤੇ ਕੁਲਬੀਰ ਸਿੰਘ ਸਮੇਤ ਪਹੁੰਚੀ ਅਤੇ ਗੋਲੀਆਂ ਮਾਰ ਕੇ ਪ੍ਰਵਾਸੀ ਭਾਰਤੀ ਹਰਿੰਦਰ ਸਿੰਘ ਸਰਾਂ ਦਾ ਕਤਲ ਕਰ ਦਿੱਤਾ, ਜਦਕਿ ਨਾਲ ਕੰਮ ਕਰਦੇ ਇਕ ਮਜ਼ਦੂਰ ਸਲੀਮ ਨਿਵਾਸੀ ਦੌਧਰ ਦੇ ਵੀ ਗੋਲੀ ਲੱਗੀ। ਪੁਲਸ ਦੇ ਸੀਨੀਅਰ ਅਧਿਕਾਰੀ ਘਟਨਾ ਸਥਾਨ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੁਝ ਇਸ ਤਰ੍ਹਾਂ ਦਿੱਤਾ ਧੀਆਂ ਨੂੰ ਬਚਾਉਣ ਦਾ ਹੌਕਾ ਕਿ ਦੇਖਦੇ ਰਹਿ ਗਏ ਸਾਰੇ (ਦੇਖੋ ਤਸਵੀਰਾਂ)
NEXT STORY