ਬਰਨਾਲਾ (ਵਿਵੇਕ ਸਿੰਧਵਾਨੀ)-ਬਰਨਾਲਾ ਦੇ ਐੱਸ. ਡੀ. ਕਾਲਜ ਦੇ ਬੀ. ਸੀ. ਏ. ਪਾਰਟ-1 ਦੇ 19 ਸਾਲਾ ਵਿਦਿਆਰਥੀ ਤੇਜਿੰਦਰਪਾਲ ਸਿੰਘ, ਜੋ ਕਿ ਕਈ ਦਿਨਾਂ ਤੋਂ ਲਾਪਤਾ ਸੀ, ਦੀ ਬੀਤੇ ਦਿਨੀਂ ਦਿੱਲੀ ਰੇਲਵੇ ਸਟੇਸ਼ਨ ਕੋਲੋਂ ਲਾਸ਼ ਮਿਲੀ। ਜਿਸ ਦਾ ਪਰਿਵਾਰ ਨੇ ਦੇਰ ਰਾਤ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਤੇਜਿੰਦਰ ਸਿੰਘ ਬੀਤੀ 4 ਅਪ੍ਰੈਲ ਤੋਂ ਲਾਪਤਾ ਸੀ ਅਤੇ ਪਰਿਵਾਰ ਨੇ ਬਰਨਾਲਾ ਸਿਟੀ ਪੁਲਸ ਥਾਣੇ 'ਚ ਤੇਜਿੰਦਰਪਾਲ ਸਿੰਘ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਸੀ।
ਪਰਿਵਾਰ ਮੁਤਾਬਿਕ ਤੇਜਿੰਦਰ ਸਿੰਘ ਨੂੰ ਕਤਲ ਕੀਤਾ ਗਿਆ ਹੈ ਅਤੇ ਉਸ ਨੂੰ ਪਹਿਲਾਂ ਕੋਈ ਨਸ਼ੀਲੀ ਚੀਜ਼ ਖੁਆ ਕੇ ਫਿਰ ਰੇਲਵੇ ਟ੍ਰੈਕ 'ਤੇ ਲਿਟਾਇਆ ਗਿਆ ਹੈ, ਜਿਸ ਕਰਕੇ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਉਸ ਦੀ ਮੌਤ ਹੋ ਗਈ। 3 ਅਪ੍ਰੈਲ ਦੀ ਸ਼ਾਮ ਨੂੰ ਤੇਜਿੰਦਰਪਾਲ ਚੰਡੀਗੜ੍ਹ ਲਈ ਬਰਨਾਲਾ ਤੋਂ ਰਵਾਨਾ ਹੋਇਆ ਸੀ ਬੀਤੀ ਰਾਤ ਦਿੱਲੀ ਰੇਲਵੇ ਪੁਲਸ ਦੇ ਐੱਸ. ਆਈ. ਸੁਰਿੰਦਰ ਕੁਮਾਰ ਤੇਜਿੰਦਰਪਾਲ ਸਿੰਘ ਦੀ ਲਾਸ਼ ਲੈ ਕੇ ਬਰਨਾਲਾ ਪਹੁੰਚੇ, ਜਿਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਜਾਂਚ ਦੌਰਾਨ ਪਤਾ ਕੀਤਾ ਕਿ ਤੇਜਿੰਦਰਪਾਲ 4 ਅਪ੍ਰੈਲ ਨੂੰ ਨਵੀਂ ਦਿੱਲੀ ਸਟੇਸ਼ਨ ਦੇ ਪਾਸ ਪਹਾੜਗੰਜ ਦੇ ਨੇੜੇ ਹੀ ਓਮ ਹੋਟਲ ਵਿਚ ਆ ਕੇ ਰੁਕਿਆ ਸੀ ਅਤੇ ਉਥੋਂ ਉਹ 5 ਅਪ੍ਰੈਲ ਨੂੰ ਸਵੇਰੇ 9 ਵਜੇ ਹੋਟਲ ਛੱਡ ਕੇ ਚਲਾ ਗਿਆ।
ਗੋਲੀਆਂ ਮਾਰ ਕੇ ਅਰਥੀ ਦੀ ਸੇਜ 'ਤੇ ਲਿਟਾ ਦਿੱਤਾ ਭਰਜਾਈ ਨੇ
NEXT STORY