ਮੁੱਲਾਂਪੁਰ ਦਾਖਾ (ਕਾਲੀਆ) - ਸਥਾਨਕ ਰਾਏਕੋਟ ਰੋਡ 'ਤੇ ਸਥਿਤ ਰੇਲਵੇ ਓਵਰਬ੍ਰਿਜ 'ਤੇ ਇਕ ਟਰੱਕ ਡਰਾਇਵਰ ਦੀ ਗਲਤੀ ਅਤੇ ਲਾਪਰਵਾਹੀ ਨੇ ਇਕ ਐਕਟਿਵਾ ਸਵਾਰ ਨੌਜਵਾਨ ਬੀਰਪਾਲ ਸਿੰਘ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਉਹ ਟਰੱਕ ਦੇ ਹੇਠਾਂ ਜਾ ਵੜਿਆ ਅਤੇ ਉਸ ਦੇ ਸਿਰ ਵੀ ਟਰੱਕ ਦੇ ਲਗਭਗ ਹੇਠਾਂ ਹੀ ਸੀ। ਘਟਨਾ ਦਾ ਪਤਾ ਲੱਗਦੇ ਹੀ ਲੋਕ ਵੱਡੀ ਗਿਣਤੀ 'ਚ ਉਥੇ ਪਹੁੰਚ ਗਏ। ਨੌਜਵਾਨ ਨੂੰ ਗੰਭੀਰ ਜ਼ਖਮੀ ਹਾਲਤ 'ਚ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ, ਜਿਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਰਪਾਲ ਸਿੰਘ ਪੁੱਤਰ ਸਵ. ਕੁਲਦੀਪ ਸਿੰਘ ਆਪਣੇ ਘਰੋਂ ਟਿਊਸ਼ਨ ਪੜ੍ਹਨ ਲਈ ਐਕਟਿਵਾ 'ਤੇ ਜਾ ਰਿਹਾ ਸੀ ਕਿ ਸਾਹਮਣਿਓਂ ਆਉਂਦੇ ਟਰੱਕ ਨੇ ਰੌਂਗ ਸਾਈਡ ਆ ਕੇ ਉਸਨੂੰ ਆਪਣੀ ਲਪੇਟ 'ਚ ਲੈ ਲਿਆ। ਜ਼ਖਮੀ ਬੀਰਪਾਲ ਸਿੰਘ ਨੂੰ ਟਰੱਕ ਥੱਲੇ ਫਸਿਆ ਦੇਖ ਟਰੱਕ ਚਾਲਕ ਟਰੱਕ ਨੂੰ ਸਟਾਰਟ ਖੜ੍ਹੇ ਨੂੰ ਹੀ ਛੱਡ ਕੇ ਫਰਾਰ ਹੋ ਗਿਆ। ਗੁੱਸੇ 'ਚ ਆਏ ਲੋਕਾਂ ਨੇ ਟਰੱਕ ਦੇ ਸ਼ੀਸ਼ੇ ਭੰਨ ਦਿੱਤੇ। ਘਟਨਾ ਦੀ ਸੂਚਨਾ ਮਿਲਦਿਆਂ ਥਾਣਾ ਮੁਖੀ ਵਰਿਆਮ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜੀ। ਗੁੱਸੇ 'ਚ ਆਏ ਲੋਕਾਂ ਨੇ ਪੁਲ ਦੇ ਰਾਏਕੋਟ ਵਾਲੇ ਪਾਸੇ ਚੱਕਾ ਜਾਮ ਕਰ ਦਿੱਤਾ, ਜਿਸ ਨੂੰ ਥਾਣਾ ਮੁਖੀ ਨੇ ਦੋਸ਼ੀ ਵਿਰੁੱਧ ਬਣਦੀ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਖੁਲ੍ਹਵਾਇਆ ਤੇ ਟਰੱਕ ਨੂੰ ਧਾਰਾ 207 ਅਧੀਨ ਬੌਂਡ ਕਰ ਲਿਆ।
ਲੱਖ ਆਸਾਂ ਲਾ ਭੇਜਿਆ ਸੀ ਵਿਦੇਸ਼, ਪਰ ਖਾ ਗਿਆ ਚੰਦਰਾ ਪ੍ਰਦੇਸ (ਵੀਡੀਓ)
NEXT STORY