ਕਾਨਪੁਰ- ਇੱਥੋਂ ਦੇ ਨੌਬਸਤਾ ਇਲਾਕੇ 'ਚ ਅੱਜ ਕਲਾਸ 9ਵੀਂ 'ਚ ਪੜਣ ਵਾਲ ਵਿਦਿਆਰਥਣ ਨੇ ਪਰੀਖਿਆ 'ਚ ਫੇਲ ਹੋਣ 'ਤੇ ਅੱਗ ਲਗਾ ਲਈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਵਿਦਿਆਰਥਣ ਨੇ ਜਿਸ ਸਮੇਂ ਅੱਗ ਲਗਾਈ ਉਸ ਸਮੇਂ ਉਸ ਦੇ ਘਰ ਵਾਲੇ ਸਕੂਲ ਗਏ ਸਨ।
ਪੁਲਸ ਬੁਲਾਰੇ ਨੇ ਦੱਸਿਆ ਕਿ ਨੌਬਸਤਾ ਦੇ ਯਸ਼ੋਦਾਨਗਰ 'ਚ ਰਹਿਣ ਵਾਲੇ ਲੋਡਰ ਡਰਾਈਵਰ ਆਦਰਸ਼ ਕੁਮਾਰ ਦੀ ਬੇਟੀ ਅਵੰਤਿਕਾ ਉਮਰ 15 ਸਾਲ ਇਲਾਕੇ ਦੇ ਹੀ ਇਕ ਸਕੂਲ 'ਚ ਕਲਾਸ 9ਵੀਂ ਦੀ ਵਿਦਿਆਰਥਣ ਸੀ। ਉਹ ਪਰੀਖਿਆ 'ਚ ਫੇਲ ਹੋ ਗਈ ਸੀ, ਜਿਸ ਤੋਂ ਉਹ ਕਾਫੀ ਪਰੇਸ਼ਾਨ ਸੀ। ਅੱਜ ਸਵੇਰੇ ਜਦੋਂ ਉਸ ਦੇ ਮਾਤਾ-ਪਿਤਾ ਉਸ ਦੇ ਬਾਰੇ 'ਚ ਗੱਲ ਕਰਨ ਉਸ ਦੇ ਸਕੂਲ ਗਏ ਸਨ। ਉਸ ਨੇ ਆਪਣੇ ਉਪਰ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਗਾ ਲਈ। ਜਦੋਂ ਤੱਕ ਉਸ ਨੂੰ ਬਚਾਉਣ ਲਈ ਮੁਹੱਲੇ ਵਾਲੇ ਆਉਂਦੇ ਉਦੋਂ ਤੱਕ ਉਹ ਪੂਰੀ ਤਰ੍ਹਾਂ ਨਾਲ ਝੁਲਸ ਕੇ ਦਮ ਤੋੜ ਚੁੱਕੀ ਸੀ।
ਬਾਅਦ 'ਚ ਮੁਹੱਲੇ ਵਾਲਿਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਵਿਦਿਆਰਥਣ ਦੇ ਮਾਤਾ-ਪਿਤਾ ਅਤੇ ਮੁਹੱਲੇ ਵਾਲਿਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਲਓ ਦੇਖ ਲਵੋ ਸ਼ਾਤਰ ਬਦਮਾਸ਼ਾਂ ਦੇ ਕੰਮ, ਚਿੱਟੇ ਦਿਨ ਕਰ ਗਏ ਕਾਰਾ
NEXT STORY