ਫਤਿਹਾਬਾਦ- ਪੰਚਾਇਤਾਂ ਵਲੋਂ ਕਈ ਅਜਿਹੇ ਫੁਰਮਾਨ ਅਤੇ ਫੈਸਲੇ ਸੁਣਾ ਦਿੱਤੇ ਜਾਂਦੇ ਹਨ, ਜਿਨ੍ਹਾਂ ਨੂੰ ਸੁਣ ਕੇ ਅਸੀਂ ਹੈਰਾਨੀ 'ਚ ਪੈ ਜਾਂਦੇ ਹਾਂ। ਕੁਝ ਅਜਿਹਾ ਹੀ ਅਜੀਬੋ-ਗਰੀਬ ਫੈਸਲਾ ਸੁਣਾਇਆ ਹੈ, ਹਰਿਆਣਾ ਦੇ ਫਤਿਹਾਬਾਦ ਦੀ ਪੰਚਾਇਤ ਨੇ। ਦਰਅਸਲ ਰਤੀਆ ਵਾਸੀ ਇਕ ਵਿਅਕਤੀ ਨੇ ਆਪਣੀ ਬੇਟੀ ਦੀ ਮੰਗਣੀ ਪਿਛਲੇ ਸਾਲ ਜਨਵਰੀ 'ਚ ਪੰਜਾਬ ਦੇ ਮਾਨਸਾ ਦੇ ਰਹਿਣ ਵਾਲੇ ਇਕ ਨੌਜਵਾਨ ਨਾਲ ਤੈਅ ਕੀਤੀ ਸੀ। ਰਿਸ਼ਤਾ ਤੈਅ ਹੋਣ ਤੋਂ ਬਾਅਦ ਲਕੜੇ ਪੱਖ ਵਾਲਿਆਂ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਪੰਚਾਇਤ ਨੇ ਲੜਕੇ ਪੱਖ ਵਾਲਿਆਂ ਨੂੰ ਅਨੋਖਾ ਫੈਸਲਾ ਸੁਣਾ ਦਿੱਤਾ ਅਤੇ ਇਸ ਨੂੰ ਲੜਕੀ ਅਤੇ ਲੜਕੇ ਪੱਖ ਵਾਲਿਆਂ ਨੇ ਸਵੀਕਾਰ ਵੀ ਕਰ ਲਿਆ।
ਪੰਚਾਇਤ ਨੇ ਜੋ ਆਪਣਾ ਫੈਸਲਾ ਸੁਣਾਇਆ ਹੈ, ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਪੰਚਾਇਤ ਨੇ ਲੜਕੇ ਪੱਖ 'ਤੇ ਇਸ ਮਾਮਲੇ ਵਿਚ 75 ਪੈਸੇ ਜ਼ੁਰਮਾਨਾ ਲਾਇਆ ਹੈ। ਵਿਆਹ ਇਸ ਸਾਲ 22 ਅਪ੍ਰੈਲ ਨੂੰ ਹੋਣਾ ਸੀ ਪਰ ਦੋਹਾਂ ਪਰਿਵਾਰਾਂ ਵਿਚ ਮਨ-ਮੁਟਾਵ ਹੋ ਗਿਆ। ਲੜਕੀ ਦੇ ਪਿਤਾ ਨੇ ਦੋਸ਼ ਲਾਇਆ ਕਿ ਲੜਕੇ ਵਾਲਿਆਂ ਨੇ ਵਿਆਹ 'ਚ ਗੱਡੀ ਦੀ ਮੰਗ ਕੀਤੀ ਹੈ। ਜਦੋਂ ਉਨ੍ਹਾਂ ਨੇ ਇਸ ਮੰਗ ਤੋਂ ਇਨਕਾਰ ਕਰ ਦਿੱਤਾ ਤਾਂ ਲਾੜੇ ਨੇ ਵਿਆਹ ਤੋੜ ਦਿੱਤਾ। ਮਾਮਲਾ ਪੰਚਾਇਤ ਪੁੱਜਾ ਤਾਂ ਸਮਝੌਤਾ ਹੋਣ ਦੀਆਂ ਗੱਲਾਂ ਹੋਣ ਲੱਗ ਪਈਆਂ। ਪੰਚਾਇਤ ਵਿਚ ਲੜਕੇ ਅਤੇ ਲੜਕੀ ਦੋਹਾਂ ਪੱਖਾਂ ਦੇ ਲੋਕ ਸ਼ਾਮਲ ਸਨ। ਇਸ ਪੰਚਾਇਤ ਵਿਚ ਲਾੜੇ ਪੱਖ ਨੂੰ 75 ਪੈਸੇ ਜ਼ੁਰਮਾਨਾ ਲਾ ਦਿੱਤਾ। ਹਾਲਾਂਕਿ ਲਾੜੇ ਦੇ ਪਰਿਵਾਰ ਵਾਲਿਆਂ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਖਾਰਜ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਲੜਕੇ ਅਤੇ ਲੜਕੀ ਨੇ ਖੁਦ ਵਿਆਹ ਤੋੜਨ ਦਾ ਫੈਸਲਾ ਕੀਤਾ ਸੀ।
ਧਾਰਮਿਕ ਜੁਲੂਸ 'ਚ ਤਲਵਾਰ ਲਹਿਰਾਉਣ 'ਤੇ ਭਾਜਪਾ ਨੇਤਾ ਗ੍ਰਿਫਤਾਰ
NEXT STORY