ਯੂਪੀ- ਯੂਪੀ ਸਰਕਾਰ 'ਚ ਸੀਨੀਅਰ ਮੰਤਰੀ ਅਤੇ ਐਸ.ਪੀ ਨੇਤਾ ਆਜ਼ਮ ਖਾਨ ਨੇ ਕਿਹਾ ਹੈ ਕਿ ਜੇਕਰ ਕੋਈ ਦੇਸ਼ ਪਨਾਹ ਦੇਣ ਨੂੰ ਤਿਆਰ ਹੋਣ ਤਾਂ ਉਹ ਆਪਣੇ ਪਰਿਵਾਰ ਨਾਲ ਦੇਸ਼ ਛੱਡਣ ਨੂੰ ਤਿਆਰ ਹਨ।
ਆਜ਼ਮ ਖਾਨ ਨੇ ਕਿਹਾ ਕਿ ਮੈਂ ਖੁਦ ਨੂੰ ਈਮਾਨਦਾਰ ਇਨਸਾਨ ਮੰਨਦਾ ਹਾਂ। ਇਸ ਦੇ ਬਾਵਜੂਦ ਜੇਕਰ ਮੇਰੇ ਵਰਗੇ ਇਨਸਾਨ ਖਿਲਾਫ ਭਾਜਪਾ ਦੇ ਲੋਕ ਦੋਸ਼ ਲਗਾਉਂਣਗੇ, ਤਾਂ ਮੈਂ ਪਰਿਵਾਰ ਸਮੇਤ ਦੇਸ਼ ਛੱਡਣ ਨੂੰ ਤਿਆਰ ਹਾਂ। ਜੇਕਰ ਕੋਈ ਦੇਸ਼ ਮੈਨੂੰ ਪਨਾਹ ਦੇਣ ਨੂੰ ਤਿਆਰ ਹੋਵੇ।
ਆਜ਼ਮ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਤੱਕ ਕਦੇ ਨਾ ਤਾਂ ਰਿਸ਼ਵਤ ਲਈ ਹੈ ਨਾ ਹੀ ਕਿਸੇ ਤਰ੍ਹਾਂ ਦਾ ਕਮੀਸ਼ਨ ਲਿਆ ਹੈ। ਇਸ ਦੇ ਬਾਵਜੂਦ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਆਜ਼ਮ ਖਾਨ ਆਪਣੇ ਬਿਆਨਾਂ ਕਾਰਨ ਅਕਸਰ ਸੁਰਖੀਆਂ 'ਚ ਬਣ ਰਹਿੰਦੇ ਹਨ। ਸਿਆਸੀ ਚੜ੍ਹਤ ਹਾਸਲ ਕਰਨ ਦੇ ਚੱਕਰ 'ਚ ਕਦੇ ਭਾਜਪਾ, ਤਾਂ ਕਦੇ ਐਸ.ਪੀ ਦੇ ਨੇਤਾ ਇਕ-ਦੂਜੇ 'ਤੇ ਦੋਸ਼ ਲਗਾਉਂਦੇ ਰਹਿੰਦੇ ਹਨ।
ਇਕ ਵਾਰ ਫਿਰ ਘਟੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
NEXT STORY