ਮੋਗਾ (ਪਵਨ ਗਰੋਵਰ) : ਅਣਖ ਦੀ ਖਾਤਰ ਮੋਗਾ ਦੇ ਕਸਬਾ ਬੱਧਨੀ ਕਲਾ ਇਲਾਕੇ ਵਿਚ ਇਕ ਸਹੁਰੇ ਨੇ ਭਰੇ ਬਾਜ਼ਾਰ ਵਿਚ ਤੇਜ਼ਧਾਰ ਹਥਿਆਰ ਨਾਲ ਆਪਣੇ ਸਾਥੀਆਂ ਨਾਲ ਮਿਲ ਜਵਾਈ ਨੂੰ ਵੱਢ ਸੁੱਟਿਆ। ਬੁਰੀ ਤਰ੍ਹਾਂ ਵੱਢੇ ਜਾਣ ਕਰਕੇ ਨੌਜਵਾਨ ਗੁਲਾਬ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਗੁਲਾਬ ਸਿੰਘ ਪੁੱਤਰ ਮੇਜਰ ਸਿੰਘ ਦੇ ਇਕ ਲੜਕੀ ਨਾਲ ਕੁਝ ਸਮਾਂ ਪਹਿਲਾਂ ਪ੍ਰੇਮ ਸਬੰਧ ਸਨ ਜਿਸ ਦੇ ਚੱਲਦਿਆਂ ਉਨ੍ਹਾਂ ਨੇ ਲਗਭਗ ਇਕ ਸਾਲ ਪਹਿਲਾਂ ਲੜਕੀ ਨੂੰ ਘਰੋਂ ਭਜਾ ਕੇ ਲੈ ਗਿਆ ਅਤੇ ਕੋਰਟ ਮੈਰਿਜ ਕਰਵਾ ਲਈ ਸੀ। ਜਿਸ ਤੋਂ ਸਹੁਰਾ ਧਿਰ ਕਾਫੀ ਨਾਰਾਜ਼ ਸੀ।
ਇਹ ਵਾਰਦਾਤ ਉਦੋਂ ਹੋਈ ਜਦੋਂ ਗੁਲਾਬ ਸਿੰਘ ਬਾਜ਼ਾਰ ਵਿਚ ਕਿਸੇ ਦੁਕਾਨ 'ਤੇ ਕੁਝ ਸਮਾਨ ਲੈਣ ਗਿਆ ਜਿਥੇ ਸਹੁਰੇ ਸੇਵਕ ਸਿੰਘ ਆਪਣੇ ਸਾਥੀਆਂ ਗੁਰਮੀਤ ਸਿੰਘ, ਅਵਤਾਰ ਸਿੰਘ, ਕਾਕੂ, ਸੁਲੱਖਣ ਸਿੰਘ, ਇਕਬਾਲ ਸਿੰਘ ਆਦਿ ਸਮੇਤ ਪਹੁੰਚਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਗੁਲਾਬ ਸਿੰਘ 'ਤੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
'ਆਪ' ਦੀ ਲੜਾਈ ਦਾ ਪੰਜਾਬ 'ਤੇ ਕੋਈ ਅਸਰ ਨਹੀਂ : ਸੰਜੇ ਸਿੰਘ (ਵੀਡੀਓ)
NEXT STORY