ਮੁੰਬਈ-ਬਾਲੀਵੁੱਡ ਦੀ ਮਸ਼ਹੂਰ ਫਿਲਮਕਾਰ ਫਰਾਹ ਖਾਨ ਨੇ ਇਕ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਪਿਛਲੇ ਸਾਲ ਉਸ ਦੀ ਹਿੱਟ ਫਿਲਮ 'ਹੈੱਪੀ ਨਿਊ ਈਅਰ' ਦੇ ਸੀਕੁਅਲ ਲਿਖਣ ਦੀ ਜ਼ਿੰਮੇਵਾਰੀ ਅਭਿਸ਼ੇਕ ਬੱਚਨ ਨੇ ਲਈ ਹੈ। ਫਰਾਹ ਨੇ ਦੱਸਿਆ ਕਿ ਫਿਲਮ 'ਹੈੱਪੀ ਨਿਊ ਈਅਰ' ਦੇ ਹਿੱਟ ਹੋਣ ਤੋਂ ਬਾਅਦ ਅਭਿਸ਼ੇਕ ਉਸ 'ਤੇ ਇਸ ਦਾ ਸੀਕੁਅਲ ਬਣਾਉਣ ਲਈ ਜ਼ੋਰ ਪਾ ਰਹੇ ਹਨ। ਇਸ ਲਈ ਉਨ੍ਹਾਂ ਨੇ ਇਸ ਦੀ ਕਹਾਣੀ ਲਿਖਣ ਦੀ ਜ਼ਿੰਮੇਵਾਰੀ ਵੀ ਅਭਿਸ਼ੇਕ ਨੂੰ ਹੀ ਦੇ ਦਿੱਤੀ ਹੈ। ਕਲਕੀ ਕੋਚਲਿਨ ਸਟਾਰਰ ਫਿਲਮ 'ਮਾਗਰਿਟਾ ਵਿਦ ਅ ਸਟ੍ਰਾ' ਦੀ ਸਕ੍ਰੀਨਿੰਗ ਦੇ ਮੌਕੇ 'ਤੇ ਫਰਾਹ ਨੇ ਦੱਸਿਆ, ''ਅਭਿਸ਼ੇਕ ਫਿਲਮ 'ਹੈੱਪੀ ਨਿਊ ਈਅਰ' ਦੇ ਸੀਕੁਅਲ ਦੀ ਕਹਾਣੀ ਲਿਖ ਰਹੇ ਹਨ। ਉਨ੍ਹਾਂ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਜੇਕਰ ਮੈਨੂੰ ਕਹਾਣੀ ਪਸੰਦ ਆਉਂਦੀ ਹੈ ਤਾਂ ਅਸੀਂ ਇਸ ਦਾ ਸੀਕੁਅਲ ਜ਼ਰੂਰ ਬਨਾਵਾਂਗੇ।'' ਸੀਕੁਅਲ 'ਚ ਆਪਣੀ ਭੂਮਿਕਾ ਬਾਰੇ ਪੁੱਛੇ ਜਾਣ 'ਤੇ ਫਰਾਹ ਨੇ ਕਿਹਾ ਕਿ ਉਹ ਇਸ ਦਾ ਨਿਰਦੇਸ਼ਨ ਕਰੇਗੀ।
'ਪੀਕੂ' ਦੇ ਬੇਜ਼ੁਬਾਨ ਗਾਣੇ ਨੇ ਕਿਹਾ ਬਹੁਤ ਕੁਝ (ਵੀਡੀਓ)
NEXT STORY