ਕਾਂਗਰਸ ਦੀਆਂ ਮੱਧਕਾਲੀ ਚੋਣਾਂ ਨਵੰਬਰ ਤੱਕ ਨਹੀਂ ਹੋਣਗੀਆਂ ਪਰ ਪਹਿਲਾਂ ਹੀ ਰਿਕਾਰਡ ਗਿਣਤੀ ’ਚ ਮੈਂਬਰਾਂ ਨੇ ਚੋਣਾਂ ਨਾ ਲੜਨ ਦਾ ਇਰਾਦਾ ਐਲਾਨ ਦਿੱਤਾ ਹੈ–ਸਦਨ ’ਚ ਕੁੱਲ 43, ਨਾਲ ਹੀ 10 ਸੀਨੇਟਰ। ਸ਼ਾਇਦ ਸਭ ਤੋਂ ਚਰਚਿਤ ਵਿਅਕਤੀ, ਜਾਰਜੀਆ ਦੀ ਰਿਪਬਲਿਕਨ ਪ੍ਰਤੀਨਿਧੀ ਮਾਰਜੋਰੀ ਟੇਲਰ ਗ੍ਰੀਨ ਨੇ ਨਵੰਬਰ ਨਾ ਸਿਰਫ ਸੇਵਾਮੁਕਤ ਹੋਣ ਦਾ ਸਗੋਂ 5 ਜਨਵਰੀ ਨੂੰ ਕਾਂਗਰਸ ’ਚੋਂ ਪੂਰੀ ਤਰ੍ਹਾਂ ਅਸਤੀਫਾ ਦੇਣ ਦਾ ਇਰਾਦਾ ਐਲਾਨ ਦਿੱਤਾ, ਆਪਣੇ ਕਾਰਜਕਾਲ ਦੀ ਸਮਾਪਤੀ ਤੋਂ ਪੂਰਾ ਇਕ ਸਾਲ ਪਹਿਲਾਂ।
ਇਸ ਸਿਆਸੀ ਚੁੱਕ-ਥਲ ਦੇ ਪਿੱਛੇ ਕਈ ਕਾਰਨ ਹਨ, ਜਿਨ੍ਹਾਂ ’ਚ ਅੜਿੱਕੇ ਤੋਂ ਪੈਦਾ ਨਿਰਾਸ਼ਾ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਿਰਾਸ਼ਾਵਾਦੀ ਪ੍ਰਸਿੱਧੀ ਰੇਟਿੰਗ ਸ਼ਾਮਲ ਹੈ, ਜੋ ਚੋਣਾਂ ’ਚ ਰਿਪਬਲਿਕਨ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਡੈਮੋਕ੍ਰੇਟਿਕਸ ਦੇ ਪੱਖ ’ਚ ਸੰਭਾਵਿਤ ‘ਬਲਿਊ ਵੇਵ’ ਤੋਂ ਪ੍ਰਭਾਵਿਤ ਹੋਣ ਜਾਂ ਸ਼ਾਇਦ ਸੱਤਾ ’ਚ ਬਣੇ ਰਹਿਣ ਲਈ ਜ਼ਰੂਰੀ ਅਣਥੱਕ ਯਤਨਾਂ ਤੋਂ ਡਰੇ ਹੋਣ ਦੀ ਬਜਾਏ, ਕਈ ਰਿਪਬਲਿਕਨਜ਼ ਨੇ ਲਹਿਰ ਦੇ ਸਿਖਰ ’ਤੇ ਪਹੁੰਚਣ ਤੋਂ ਪਹਿਲਾਂ ਆਪਣੇ ਘਰ ਪਰਤਣ ਦਾ ਫੈਸਲਾ ਕਰ ਲਿਆ। ਹੁਣ ਤੱਕ, 2 ਦਰਜਨ ਰਿਪਬਲਿਕਨ ਪ੍ਰਤੀਨਿਧੀ ਸਭਾ ਮੈਂਬਰਾਂ ਨੇ ਜਾਂ ਤਾਂ ਸਦਨ ਤੋਂ ਅਸਤੀਫਾ ਦੇ ਦਿੱਤਾ ਜਾਂ 2026 ’ਚ ਮੁੜ ਚੋਣ ਨਾ ਲੜਨ ਦਾ ਐਲਾਨ ਕਰ ਦਿੱਤਾ।
ਹਾਊਸ ਰਿਪਬਲਿਕਨ ਕਾਕਸ ਦੇ ਅੰਦਰ ਵੀ ਵਧਦੀ ਚਿੰਤਾ ਹੈ ਕਿ ਗ੍ਰੀਨ ਦਾ ਐਲਾਨ ਇਕ ਚਿਤਾਵਨੀ ਹੈ ਅਤੇ ਇਸ ਦੇ ਬਾਅਦ ਕਈ ਅਸਤੀਫੇ ਹੋਣਗੇ। ਇਕ ਸਿਆਸੀ ਮਾਹਿਰ ਦੇ ਰੂਪ ’ਚ, ਜੋ ਕਾਂਗਰਸ ਅਤੇ ਸਿਆਸੀ ਆਗੂਆਂ ਦੀਆਂ ਮੁੜ ਚੋਣ ਰਣਨੀਤੀਆਂ ਦਾ ਅਧਿਐਨ ਕਰਦਾ ਹੈ, ਮੈਨੂੰ ਕਈ ਹਾਊਸ ਮੈਂਬਰਾਂ ਨੂੰ ਰਿਪਬਲਿਕਨ ਪਾਰਟੀ ਲਈ ਇਕ ਔਖੀ ਮੱਧਕਾਲੀ ਚੋਣ ਤੋਂ ਪਹਿਲਾਂ ਅਹੁਦਾ ਛੱਡਦੇ ਹੋਏ ਦੇਖ ਕੇ ਹੈਰਾਨੀ ਨਹੀਂ ਹੁੰਦੀ। ਫਿਰ ਵੀ ਚੋਣ ਨਾ ਲੜਨ ਵਾਲੇ ਲੋਕਾਂ ਦੀ ਵੱਡੀ ਗਿਣਤੀ ਸਾਨੂੰ ਵਾਸ਼ਿੰਗਟਨ ਪ੍ਰਤੀ ਵਿਆਪਕ ਗੁੱਸੇ ਬਾਰੇ ਕੁਝ ਦੱਸਦੀ ਹੈ।
ਕਈ ਗਿਣੀਆਂ-ਮਿੱਥੀਆਂ ਰਵਾਨਗੀਆਂ ਅਸਲ ’ਚ ਸੇਵਾਮੁਕਤੀ ਹਨ, ਜਿਨ੍ਹਾਂ ’ਚ ਵੱਧ ਉਮਰ ਦੇ ਅਤੇ ਵੱਧ ਤਜਰਬੇਕਾਰ ਮੈਂਬਰ ਸ਼ਾਮਲ ਹਨ। ਉਦਾਹਰਣ ਵਜੋਂ, 78 ਸਾਲਾ ਡੈਮੋਕ੍ਰੇਟਿਕ ਕਾਂਗਰਸ ਜੇਰੀ ਨੈਡਲਰ 34 ਸਾਲਾ ਬਾਅਦ ਸੇਵਾਮੁਕਤ ਹੋ ਰਹੇ ਹਨ, ਨਿੱਤ ਨਵੀਂ ਚੁਣੌਤੀ ਦੇਣ ਵਾਲਿਆਂ ਦੇ ਵਧਦੇ ਦਬਾਅ ਤੇ ਡੈਮੋਕ੍ਰੇਟਸ ਦੇ ਦਰਮਿਆਨ ਵਧਦੀ ਸਹਿਮਤੀ ਦੇ ਬਾਅਦ ਕਿ ਹੁਣ ਪੁਰਾਣੇ ਸਿਆਸੀ ਆਗੂਆਂ ਲਈ ਅਹੁਦਾ ਛੱਡਣ ਦਾ ਸਮਾਂ ਆ ਗਿਆ ਹੈ।
ਸਾਬਕਾ ਸਪੀਕਰ ਨੈਨਸੀ ਪੈਲੋਸੀ, ਜੋ ਮਾਰਚ ’ਚ 86 ਸਾਲ ਦੀ ਹੋ ਜਾਵੇਗੀ, ਕਈ ਵਾਰ, ਕਾਂਗਰਸ ਮੈਂਬਰ ਉਨ੍ਹਾਂ ਹੀ ਕਾਰਨਾਂ ਕਰ ਕੇ ਅਹੁਦੇ ਛੱਡਦੇ ਹਨ ਜਿਨ੍ਹਾਂ ਕਾਰਨ ਹੋਰ ਕਰਮਚਾਰੀ ਕੋਈ ਵੀ ਨੌਕਰੀ ਛੱਡਦੇ ਹਨ। ਕਈ ਅਮਰੀਕੀਆਂ ਵਾਂਗ, ਕਾਂਗਰਸ ਮੈਂਬਰਾਂ ਨੂੰ ਕਿਤੇ ਹੋਰ ਵੱਧ ਆਕਰਸ਼ਕ ਮੌਕੇ ਮਿਲ ਸਕਦੇ ਹਨ। ਸੇਵਾਮੁਕਤ ਮੈਂਬਰ ਲਾਬਿੰਗ ਫਰਮਾਂ ਅਤੇ ਨਿਗਮਾਂ ਲਈ ਆਕਰਸ਼ਕ ਉਮੀਦਵਾਰ ਹੁੰਦੇ ਹਨ ਕਿਉਂਕਿ ਉਨ੍ਹਾਂ ਕੋਲ ਸੰਸਥਾ ਦੇ ਅੰਦਰ ਦੀ ਜਾਣਕਾਰੀ ਅਤੇ ਸੰਪਰਕ ਹੁੰਦੇ ਹਨ।
ਹੋਰ ਮੈਂਬਰ ਚੋਣਾਂ ਦੇ ਅਹੁਦੇ ਲਈ ਖਾਹਿਸ਼ੀ ਬਣੇ ਰਹਿੰਦੇ ਹਨ ਅਤੇ ਕਾਂਗਰਸ ’ਚ ਆਪਣੇ ਅਹੁਦੇ ਦੀ ਵਰਤੋਂ ਕਿਸੇ ਹੋਰ ਅਹੁਦੇ ਲਈ ਇਕ ਪੌੜੀ ਵਜੋਂ ਕਰਨ ਦਾ ਫੈਸਲਾ ਲੈਂਦੇ ਹਨ। ਪ੍ਰਤੀਨਿਧੀ ਸਭਾ ਦੇ ਮੈਂਬਰ ਨਿਯਮਿਤ ਤੌਰ ’ਤੇ ਸੀਨੇਟ ਸੀਟ ਲਈ ਚੋਣ ਲੜਨ ਲਈ ਸੇਵਾਮੁਕਤ ਹੁੰਦੇ ਹਨ, ਜਿਵੇਂ ਕਿ ਇਸ ਵਾਰ ਮਿਸ਼ੀਗਨ ਦੀ ਡੈਮੋਕ੍ਰੇਟਿਕ ਸੰਸਦ ਮੈਂਬਰ ਹੇਲੀ ਸਟੀਵੰਸ। ਹੋਰ ਮੈਂਬਰ ਰਾਜਪਾਲ ਸਮੇਤ ਕਾਰਜਕਾਰੀ ਅਹੁਦਿਆਂ ਲਈ ਚੋਣ ਲੜਦੇ ਹਨ, ਜਿਵੇਂ ਕਿ ਦੱਖਣੀ ਕੈਰੋਲੀਨਾ ਦੀ ਰਿਪਬਲਿਕਨ ਸੰਸਦ ਮੈਂਬਰ ਨੈਨਸੀ ਮੇਸ ਪਰ ਕੁਝ ਮੈਂਬਰ ਕੰਮ ਨਾਲ ਵਧਦੀ ਨਿਰਾਸ਼ਾ ਅਤੇ ਕੰਮ ਨੂੰ ਪੂਰਾ ਕਰਨ ’ਚ ਅਸਮਰੱਥਾ ਕਾਰਨ ਕਾਂਗਰਸ ਛੱਡ ਰਹੇ ਹਨ।
ਇਸ ਤੋਂ ਇਲਾਵਾ ਇਸ ਸਾਲ ਕਈ ਸੂਬਿਆਂ ’ਚ ਮੱਧ-ਦਹਾਕੇ ਦੀ ਮੁੜ ਵੰਡ ਪ੍ਰਕਿਰਿਆ ਦੇ ਨਾਲ ਹੱਦਾਂ ’ਚ ਹੋਈਆਂ ਤਬਦੀਲੀਆਂ ਨੇ ਸੰਸਦ ਮੈਂਬਰਾਂ ਦੀਆਂ ਪਹਿਲਕਦਮੀਆਂ ਨੂੰ ਅਸਤ-ਵਿਅਸਤ ਕਰ ਦਿੱਤਾ ਹੈ। ਘੱਟ ਚਰਚਿਤ ਚੋਣ ਹਲਕੇ ਮੌਜੂਦਾ ਸੰਸਦ ਮੈਂਬਰਾਂ ਨੂੰ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈਣ ਲਈ ਮਜਬੂਰ ਕਰ ਸਕਦੇ ਹਨ, ਕਿਉਂਕਿ ਇਸ ਨਾਲ ਉਨ੍ਹਾਂ ਦੇ ਸਥਾਪਿਤ ਚੋਣ ਹਲਕਿਆਂ ਨਾਲੋਂ ਉਨ੍ਹਾਂ ਦਾ ਸੰਬੰਧ ਟੁੱਟ ਜਾਂਦਾ ਹੈ। ਟੈਕਸਾਸ ’ਚ 6 ਰਿਪਬਲਿਕਨ ਅਤੇ 3 ਡੈਮੋਕ੍ਰੇਟ (ਸੂਬੇ ਦੇ ਪੂਰੇ ਪ੍ਰਤੀਨਿਧੀ ਸਭਾ ਵਫਦ ਦਾ ਲਗਭਗ ਇਕ ਚੌਥਾਈ) ਜਾਂ ਤਾਂ ਸੇਵਾਮੁਕਤ ਹੋ ਰਹੇ ਜਾਂ ਹੋਰ ਅਹੁਦਿਆਂ ਲਈ ਚੋਣ ਲੜ ਰਹੇ ਹਨ, ਜਿਨ੍ਹਾਂ ਦਾ ਅੰਸ਼ਿਕ ਕਾਰਨ 2026 ਲਈ ਸੂਬਾ ਦਾ ਨਵਾਂ ਚੋਣ ਹਲਕਾ ਪੁਨਰਗਠਨ ਹੈ।
ਹੇਠਲੇ ਸਦਨ ’ਚ ਰਿਪਬਲਿਕਨ ਬਹੁਮਤ ਪਹਿਲਾਂ ਤੋਂ ਹੀ ਬੜਾ ਘੱਟ ਹੈ, ਇਸ ਲਈ ਇਸ ਦਾ ਨੀਤੀਗਤ ਨੀਤੀਆਂ ’ਤੇ ਡੂੰਘਾ ਅਸਰ ਪੈ ਸਕਦਾ ਹੈ। ਨਵੰਬਰ ’ਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਦਾ ਕੁਝ ਵੀ ਹੋਵੇ, ਵਾਸ਼ਿੰਗਟਨ ’ਚ ਇਨ੍ਹਾਂ ਮੈਂਬਰਾਂ ਦੇ ਅਸਤੀਫਿਆਂ ਦਾ ਸਪੱਸ਼ਟ ਮਹੱਤਵ ਹੈ ਅਤੇ ਇਹ ਕਾਂਗਰਸ ’ਚ ਪੈਦਾ ਹੋਈ ਅਰਾਜਕਤਾ ਬਾਰੇ ਮਹੱਤਵਪੂਰਨ ਸੰਕੇਤ ਦਿੰਦੇ ਹਨ।
ਚਾਰਲੀ ਹੰਟ
‘ਬੰਗਲਾਦੇਸ਼ ਕੱਟੜਪੰਥੀ ਤਾਕਤਾਂ ਦੇ ਪੰਜੇ ’ਚ’ ਹਿੰਦੂਆਂ ’ਤੇ ਵਧ ਰਹੇ ਹਮਲੇ!
NEXT STORY