ਬਠਿੰਡਾ (ਵਰਮਾ)- ਸਥਾਨਕ ਗੋਪਾਲ ਨਗਰ ਦੀ ਰਹਿਣ ਵਾਲੀ ਇਕ ਵਿਆਹੁਤਾ ਔਰਤ ਦੀ ਲਾਸ਼ ਠੰਡੀ ਸੜਕ ’ਤੇ ਝਾੜੀਆਂ ’ਚੋਂ ਬਰਾਮਦ ਹੋਣ ਦੀ ਖਬਰ ਹੈ। ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਮ੍ਰਿਤਕਾ ਦੇ ਪਤੀ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਪਤਨੀ ਦੇ ਬਠਿੰਡਾ ਦੇ ਇਕ ਵਿਅਕਤੀ ਨਾਲ ਪ੍ਰੇਮ ਸਬੰਧ ਸਨ।
ਜਾਣਕਾਰੀ ਅਨੁਸਾਰ ਮ੍ਰਿਤਕਾ ਰਿਤਿਕਾ (24) ਬੈਂਕ ਬਾਜ਼ਾਰ ’ਚ ਇਕ ਕੱਪੜੇ ਦੇ ਸ਼ੋਅਰੂਮ ’ਚ ਕੰਮ ਕਰਦੀ ਸੀ। ਉਸ ਦਾ ਵਿਆਹ ਲੱਗਭਗ 3 ਸਾਲ ਪਹਿਲਾਂ ਗੋਪਾਲ ਨਗਰ ਦੇ ਰਹਿਣ ਵਾਲੇ ਸਾਹਿਲ ਯਾਦਵ ਨਾਲ ਹੋਇਆ ਸੀ ਅਤੇ ਉਨ੍ਹਾਂ ਦਾ ਇਕ 2 ਸਾਲ ਦਾ ਪੁੱਤਰ ਹੈ। ਰਿਤਿਕਾ ਪਿਛਲੇ ਦਿਨ ਕੰਮ ’ਤੇ ਗਈ ਸੀ ਪਰ ਦੇਰ ਸ਼ਾਮ ਤਕ ਵਾਪਸ ਨਹੀਂ ਆਈ। ਉਸ ਦੇ ਪਤੀ ਸਾਹਿਲ ਨੇ ਦੱਸਿਆ ਕਿ ਉਸ ਨੇ ਅੱਧੀ ਰਾਤ ਤਕ ਰਿਤਿਕਾ ਨਾਲ ਗੱਲ ਕੀਤੀ, ਜਿੱਥੇ ਉਹ ਉਸ ਨੂੰ ਦੱਸਦੀ ਰਹੀ ਕਿ ਉਹ ਇਕ ਦੋਸਤ ਨਾਲ ਹੈ। ਬਾਅਦ ’ਚ ਉਸ ਦਾ ਮੋਬਾਈਲ ਫੋਨ ਬੰਦ ਹੋ ਗਿਆ। ਇਸ ਦੌਰਾਨ ਉਸ ਨੇ ਆਪਣੇ ਸਹੁਰਿਆਂ ਨੂੰ ਵੀ ਇਸ ਬਾਰੇ ਦੱਸਿਆ।
ਐਤਵਾਰ ਸਵੇਰੇ ਉਨ੍ਹਾਂ ਨੇ ਕੈਨਾਲ ਕਾਲੋਨੀ ਪੁਲਸ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਜਾਂਚ ਦੌਰਾਨ ਪੁਲਸ ਨੇ ਠੰਡੀ ਸੜਕ ਦੇ ਨੇੜੇ ਝਾੜੀਆਂ ’ਚੋਂ ਉਸ ਦੀ ਲਾਸ਼ ਬਰਾਮਦ ਕੀਤੀ। ਉੱਥੇ ਹੀ ਐੱਸ. ਪੀ. ਨਰਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਪੂਰੀ ਕਹਾਣੀ ਜਲਦੀ ਹੀ ਸਾਹਮਣੇ ਆ ਜਾਵੇਗੀ।
Big Breaking: ਅੱਧੀ ਰਾਤ ਨੂੰ ਜਲੰਧਰ 'ਚ ਪੈ ਗਿਆ ਡਾਕਾ! ਜਿਊਲਰੀ ਸ਼ਾਪ ਲੁੱਟ ਕੇ ਲੈ ਗਏ 10 ਬੰਦੇ
NEXT STORY