ਫਾਜ਼ਿਲਕਾ- ਇਕ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਫਰਾਂਸ ਯਾਤਰਾ ਦੌਰਾਨ ਭਾਰਤ ਅਤੇ ਫਰਾਂਸ ਦੇ ਆਪਸੀ ਚੰਗੇ ਰਿਸ਼ਤਿਆਂ ਦੀ ਗੱਲ ਕਰ ਰਹੇ ਸਨ। ਦੂਜੇ ਪਾਸੇ ਫਾਜ਼ਿਲਕਾ ਸੇਠ ਸ਼ੋਪਤ ਰਾਏ ਪੇੜੀਵਾਲ ਹਵੇਲੀ 'ਚ ਫਰਾਂਸ ਦੀ ਐਨਾ ਨੇ ਆਪਣੇ ਭਾਰਤੀ ਲਾੜੇ ਨਾਲ ਫੇਰੇ ਲੈ ਕੇ ਦੋਹਾਂ ਦੇਸ਼ਾਂ ਦੇ ਸੰਬੰਧਾਂ 'ਚ ਹੋਰ ਮਜ਼ਬੂਤੀ ਦਿੱਤੀ। ਐਨਾ ਨੇ ਇੱਥੇ ਹਿੰਦੂ ਰੀਤੀ ਰਿਵਾਜ਼ ਨਾਲ ਫਾਜ਼ਿਲਕਾ ਸਬ ਡਿਵੀਜ਼ਨ ਦੇ ਪਿੰਡ ਕਟੈਹੜਾ ਦੇ ਅਨਿਲ ਜਯਾਨੀ ਦੇ ਪੁੱਤਰ ਸਾਰਸਵਤ ਨਾਲ ਵਿਆਹ ਕੀਤਾ। ਇਸ ਮੌਕੇ ਫਰਾਂਸ਼ ਦੇ ਲਿਓ ਸ਼ਹਿਰ ਤੋਂ ਆਏ ਲਗਭਗ 30 ਰਿਸ਼ਤੇਦਾਰਾਂ ਨੇ ਜੋੜੇ ਨੂੰ ਆਸ਼ੀਰਵਾਦ ਦਿੱਤਾ। ਰੰਗ-ਬਿਰੰਗੀਆਂ ਲਾਈਟਾਂ ਨਾਲ ਸਜੀ ਪੇੜੀਵਾਲ ਹਵੇਲੀ 'ਚ ਪੰਡਿਤ ਸੁਸ਼ੀਲ ਸ਼ਰਮਾ ਵੱਲੋਂ ਅਗਨੀ ਦੇ 7 ਫੇਰੇ ਲੈਂਦੇ ਅਤੇ ਹਿੰਦੂ ਸੰਸਕ੍ਰਿਤੀ ਨਾਲ ਵਿਆਹ ਹੁੰਦੇ ਦੇਖ ਫਰਾਂਸੀਸੀ ਕਾਫੀ ਖੁਸ਼ ਸਨ।
ਐਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਰਤੀ ਸੰਸਕ੍ਰਿਤੀ ਅਤੇ ਭਾਰਤ ਨਾਲ ਕਾਫੀ ਲਗਾਅ ਹੈ। ਇੱਥੋਂ ਦੇ ਪਹਿਰਾਵੇ, ਖਾਣ-ਪੀਣ ਤੋਂ ਪ੍ਰਭਾਵਿਤ ਹੋ ਕੇ ਉਹ ਇੱਥੋਂ ਦੀ ਹੋ ਕੇ ਰਹਿਣਾ ਚਾਹੁੰਦੀ ਹੈ। ਐਨਾ ਦੇ ਪਿਤਾ ਡੇਨੀਅਲ ਜੇਨ, ਮਾਤਾ ਵਰਜਨਾਡ ਨੇ ਕਿਹਾ ਕਿ ਉਨ੍ਹਾਂ ਦੀ ਲੜਕੀ ਨੇ ਭਾਰਤੀ ਲਾੜੇ ਨੂੰ ਚੁਣ ਕੇ ਸ਼ਲਾਘਾਯੋਗ ਕਦਮ ਚੁੱਕਿਆ। ਸਾਰਸਵਤ ਦੇ ਪਿਤਾ ਅਨਿਲ ਜਯਾਨੀ ਅਤੇ ਸੁਭਦਰਾ ਨੇ ਦੱਸਿਆ ਕਿ ਜ਼ਿਆਦਾਤਰ ਨੌਜਵਾਨ ਵਿਦੇਸ਼ੀ ਸੰਸਕ੍ਰਿਤੀ 'ਚ ਢੱਲਦੇ ਜਾ ਰਹੇ ਹਨ। ਉੱਥੇ ਹੀ ਐਲਾਨ ਨੇ ਭਾਰਤੀ ਸੰਸਕ੍ਰਿਤੀ 'ਚ ਦਿਲਚਸਪੀ ਦਿਖਾ ਕੇ ਵਿਆਹ ਕੀਤਾ ਜੋ ਇਕ ਮਿਸਾਲ ਹੈ। ਸਮਾਜ ਸੇਵਕ ਸੇਠ ਸੁਸ਼ੀਲ ਕੁਮਾਰ ਪੇੜੀਵਾਲ, ਸਿਧਾਰਥ ਪੇੜੀਵਾਲ ਨੇ ਦੱਸਿਆ ਕਿ ਫਰਾਂਸ ਦੀ ਲੜਕੀ ਵੱਲੋਂ ਭਾਰਤੀ ਲੜਕੇ ਨਾਲ ਵਿਆਹ ਕਰਨ ਨਾਲ ਸਾਡੀ ਸੰਸਕ੍ਰਿਤੀ ਨੂੰ ਸਨਮਾਨ ਮਿਲਿਆ। ਜਯਾਨੀ ਪਰਿਵਾਰ ਦੇ ਨਜ਼ਦੀਕੀ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲਾ ਪ੍ਰਧਾਨ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਫਰਾਂਸ ਤੋਂ ਆਏ ਸਾਰੇ ਮਹਿਮਾਨਾਂ ਦਾ ਫਾਜ਼ਿਲਕਾ ਵਾਸੀਆਂ ਨੇ ਸਵਾਗਤ ਕੀਤਾ।
16 ਸਾਲਾ ਲੜਕੇ ਨੇ ਪਿਆਰ 'ਚ ਕੀਤਾ ਅਜਿਹਾ ਕੰਮ ਸੁਣ ਹੈਰਾਨ ਰਹਿ ਜਾਵੋਗੇ ਤੁਸੀਂ (ਦੇਖੋ ਤਸਵੀਰਾਂ)
NEXT STORY