ਲੁਧਿਆਣਾ- ਇਕ ਭਿਆਨਕ ਘਟਨਾ 'ਚ 11ਵੀਂ ਜਮਾਤ 'ਚ ਪੜ੍ਹਨ ਵਾਲੇ ਇਕ ਲੜਕੇ ਨੇ ਬੁੱਧਵਾਰ ਨੂੰ ਇਕ ਲੜਕੀ ਦੀ ਕਥਿਤ ਤੌਰ 'ਤੇ ਗਲਾ ਕੱਟ ਕੇ ਹੱਤਿਆ ਕਰ ਦਿੱਤੀ ਅਤੇ ਬਾਅਦ 'ਚ ਖੁਦਕੁਸ਼ੀ ਕਰ ਲਈ। ਪੁਲਸ ਦਾ ਮੰਨਣਾ ਹੈ ਕਿ ਲੜਕੇ ਦਾ ਲੜਕੀ ਨਾਲ ਇਕ ਪਾਸੜ ਪਿਆਰ ਦਾ ਮਾਮਲਾ ਰਿਹਾ ਹੋਵੇਗਾ। ਦੋਵੇਂ ਬਿਹਾਰ ਦੇ ਰਹਿਣ ਵਾਲੇ ਸਨ। ਪੁਲਸ ਨੇ ਦੱਸਿਆ ਕਿ 16 ਸਾਲਾ ਦੋਸ਼ੀ ਲੜਕੇ ਨੇ ਆਪਣੇ ਤੋਂ ਇਕ ਜਮਾਤ ਹੇਠਾਂ ਪੜ੍ਹਨ ਵਾਲੀ ਲੜਕੀ (15) 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ, ਜਿਸ ਨਾਲ ਹਾਦਸੇ ਵਾਲੀ ਜਗ੍ਹਾ 'ਤੇ ਹੀ ਉਸ ਦੀ ਮੌਤ ਹੋ ਗਈ। ਇਹ ਘਟਨਾ ਇੱਥੋਂ ਲਗਭਗ 45 ਕਿਲੋਮੀਟਰ ਦੂਰ ਖੰਨਾ ਸ਼ਹਿਰ 'ਚ ਉਸ ਸਮੇਂ ਹੋਈ ਜਦੋਂ ਲੜਕੀ ਬੁੱਧਵਾਰ ਦੁਪਹਿਰ ਸਕੂਲ ਤੋਂ ਘਰ ਆ ਰਹੀ ਸੀ।
ਸ਼ੱਕ ਨੇ ਲਈ ਦੋ ਔਰਤਾਂ ਦੀ ਜਾਨ (ਦੇਖੋ ਤਸਵੀਰਾਂ)
NEXT STORY