ਬਠਿੰਡਾ- ਧਾਰਮਿਕ ਫਿਲਮਾਂ ਨੂੰ ਲੈ ਕੇ ਆਏ ਦਿਨ ਹੋ ਰਹੇ ਵਿਵਾਦਾਂ ਨੂੰ ਲੈ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਦਰਦ ਬਿਆਨ ਕੀਤਾ ਹੈ। ਬਠਿੰਡਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਧਾਰਮਿਕ ਸੰਗਠਨਾਂ ਦੀ ਇਜਾਜ਼ਤ ਤੋਂ ਬਿਨਾਂ ਬਣੀਆਂ ਫਿਲਮਾਂ ਸਰਕਾਰ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੰਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਲੀਨ ਚਿਟ ਤੋਂ ਬਾਅਦ ਹੀ ਧਾਰਮਿਕ ਫਿਲਮਾਂ ਬਣਨੀਆਂ ਚਾਹੀਦੀਆਂ ਹਨ। ਮੁੱਖ ਮੰਤਰੀ ਨੇ ਸਾਫ ਕੀਤਾ ਹੈ ਕਿ ਸਿੱਖ ਧਰਮ 'ਤੇ ਬਣੀ ਕਿਸੇ ਫਿਲਮ ਦਾ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਅਤੇ ਐੱਸ. ਜੀ. ਪੀ. ਵੱਲੋਂ ਹੀ ਕੀਤਾ ਜਾਵੇਗਾ।
ਪੰਜਾਬੀ ਮੁੰਡਾ ਲੈ ਕੇ ਆਇਆ ਵਿਦੇਸ਼ੀ ਨੂੰਹ, ਹਿੰਦੂ ਰੀਤੀ ਰਿਵਾਜ਼ਾਂ ਨਾਲ ਕੀਤਾ ਵਿਆਹ (ਦੇਖੋ ਤਸਵੀਰਾਂ)
NEXT STORY